If

कभी-कभी मेरे दिल में ख्याल आता है,
बस यूं ही,
कि तुम होती तो कैसा होता,
मैं ऐसा होता तुम वैसी होती,
मैं यह कहता तुम वह कहती,
ऐसा होता तो कैसा होता,
वैसा होता तो ऐसा होता,
पर ਮਨਾ ਜੇ तो अकसर कुंवारा होता,
ਜੇ का माँ बाप विचार,
ਜੇ का सास ससुर माया,
ਜੇ की माशूका इच्छा,
ਜੇ की शादी में मन पुरोहित,
और खाने को मिलते हैं खयाली पुलाव,
पर जब इसकी मेहनत से शादी होती है,
तो फिर होती है बिन बादल बरसात,
उगती है हाथों पे सरसों,
खुदा भी देता है छॅपर फाड़ के,
पर इसकी इच्छा से शादी नहीं होती कभी,
क्योंकि इच्छा तो आगे बड़ती ही जाती है,
उसका तो काम ही है आगे बढ़ते जाना,
और ਜੇ की मेहनत पीछे छूट जाती है,
इसलिए ਜੇ अकसर कुंवारा ही रह जाता है।

देव बराङ

Development

First, we humans tamed fire and animals, then we invented the wheel and at about the same time we invented agriculture. Thus, the human civilization came into being. A transformation from hunter gatherers to village dwellers. With every technological advance human civilizations have become more sophisticated and complicated. We have tried to tame nature and now trying to tame other worlds.

We used wood for fire energy and then came fatty oils and then coal and then petroleum products. Then came electricity and then nuclear energy. In the nuclear age we have tamed fission and now trying our best to tame fusion. We’ll soon be the masters of infinite energy resources, our solar system and beyond. We have come far from being mere animals to extremely sophisticated and technologically advanced human beings.

We now are in a capacity to tame anything and everything. It is just a matter of time. But have we tamed ourselves? Can we tame ourselves? Yes, we can and this is the journey of spiritualism everyone must take sooner or later. The journey from animal existence through to human existence and ending up as God, Gods and Goddesses. Highly enlightened beings who are one with God, with nature and can go beyond our materialistic bodies and existence. Behind our story of evolution is the yearning to never die, never become sick and be afflicted with pain and suffering and become perfect and infinite. This perfect infinity is God and this journey of learning is spirituality. From animal to human to spirit and beyond.

India China Standoff & good for nothings.

  1. Suicide is a permanent solution to a temporary problem. You kill the problem and or accept the situation and adapt. No sympathy for stupids who commit suicide. These are brave people but something wrong in their head. All things come from God including trials, tribulations and rewards, glory and humiliation, etc. #SushantSinghRajput
  2. Hypocrite politicians and King makers won’t sacrifice anything for you because you the stupid voter is the one who put them in the power that corrupts everyone in the first place. So become wiser and choose wisely at the next elections. If you don’t have a choice then you yourself become a choice. Otherwise don’t whinge. Adapt and survive. #IndiaChinaStandoff
  3. Stones and sticks are post World War III weapons. Any army using them now is much wiser. Any government would be much wiser if they would send their able, unemployed and willing to fight such holy battles instead of their regular armies. For example all these ostentatious singers, models and actors, street scoundrels, MAFIA police, RSS, politicians’ crooks, and anyone who wants others to chant Bharat Mata ki jai, National Anthem and especially all these fundamental elements who are good for nothing other than creating trouble for the general population.
  4. Furthermore, all these so called Khalistanis all over the world should be given fully opportunity to go and fight at the borders. Either they will perish forever or collude with the enemy and fight and perish to set up a New World Order. If they fight for your country then you can designate them as martyrs, if they fight against you then you can kill them as traitors in war and if they survive all this by God’s grace then we’ll see what sort of new thing will come out of this pseudo Khalsa, pseudo Islam and pseudo Communist alliance.
  5. Let them, all of these good for nothings, go and sort themselves out at the borders including the suicidals. Why sympathise with and highlight these stupids? Give them an opportunity to prove themselves and set-up an example for themselves and others. सरफरोशी की तमन्ना अब हमारे दिल में है, देखना है कि ज़ोर कितना बाजू – ए – कातिल में है, let them prove it @#$&_-()=%”*’:/!?+

I’m not an apostate

ਮੈਂ ਪਤਿਤ ਨਹੀਂ ਮੈਂ ਅਜ਼ਾਦ ਬਾਗ਼ੀ ਹਾਂ,
I’m not an apostate but a free insurgent,
ਤੇਰੇ ਪਾਖੰਡ ਤੇ ਫਿਰਕਾਪ੍ਰਸਤ ਸੋਚ ਤੋਂ,
From your hypocrisy and communal thought,
ਤੇਰੀ ਭਰਾ ਮਾਰੂ ਅੰਦਰੂਨੀ ਜੰਗ ਤੋਂ,
From your fratricidal civil war,
ਮੈਂ ਸਭ ਨੂੰ ਇਕ ਅੱਖ ਨਾਲ ਵੇਖਦਾ ਹਾਂ,
I see everyone with one eye,
ਮੈਂ, ਪਾਤਸ਼ਾਹ ਗੁਣ ਤੇਰੇ ਉਚਾਰੋਂ,
I, utter your praises Lord,
ਮੇਰਾ ਇਹ ਹੱਕ ਮੁੱਢ ਕਦੀਮ ਦਾ ਹੈ,
This is my right from the old start,
ਤੂੰ ਕੌਣ ਹੁੰਨਾ ਹੈ ਮੈਨੂੰ ਬੇਦਖ਼ਲ ਕਰਨ ਵਾਲਾ,
Who are you to expel me,
ਮੇਰਾ ਇਹ ਹਲੀਮੀ ਸੁਭਾਉ ਮੁੱਢ ਕਦੀਮ ਦਾ ਹੈ,
This is my gentle nature from the old start,
ਤੂੰ ਕੌਣ ਹੁੰਨਾ ਹੈ ਮੈਨੂੰ ਪਰਿਭਾਸ਼ਤ ਕਰਨ ਵਾਲਾ,
Who are you to define me,
ਮੇਰੇ ਵਾਸਤੇ ਮੇਰੇ ਸ਼ਤਰੂ ਅਰ ਮਿੱਤਰ ਇਕ ਸਮਾਨ ਹਨ,
My enemies and friends are the same for me,
ਮੈਂ ਦੋਖੀਆਂ ਤੇ ਨਿੰਦਕਾਂ ਦੀ ਪਰਵਾਹ ਨਾ ਕਰੀ ਕਦੇ,
I never worried about my foes and critics,
ਬੇਸ਼ੱਕ ਮੇਰੇ ਸੂਰਮੇ ਯੋਧੇ ਠੰਡੇ ਹੋ ਗਏ ਹਨ,
Without doubt my brave heroes have become frigid,
ਪਰ ਮੇਰਾ ਸਿਦਕੀ ਜ਼ਮੀਰ ਮਰਿਆ ਨਹੀਂ ਅਜੇ,
But my patient conscience isn’t dead yet,
ਕਿਉਂਕਿ ਮੈਂ ਉਹ ਕ੍ਰਾਂਤੀਕਾਰੀ ਵਿਚਾਰ ਹਾਂ,
Because I am that revolutionary thought,
ਜਿਸਦਾ ਆਉਣ ਵਾਲਾ ਸਮਾਂ ਨਹੀਂ ਆਇਆ ਅਜੇ,
Whose future time hasn’t arrived yet,
ਮੇਰੇ ਜਾਮੇ ਤਾਂ ਸੜ ਗਲ ਵੀ ਸਕਦੇ ਹਨ,
My robes can be set on fire and decay,
ਤੇ ਉਹ ਦੂਰ ਦੁਰਾਡੇ ਖਿੰਡ-ਪੁੰਡ ਵੀ ਸਕਦੇ ਹਨ,
And they can disperse far and away,
ਪਰ ਮੈਂ ਤੁਹਾਡੇ ਮਨਾਂ ਵਿਚੋਂ ਨਹੀਂ ਮਰ ਸਕਦਾ ਕਦੇ,
But I can’t die anytime in your minds,
ਪਰ ਮੈਂ ਬ੍ਰਹਮੰਡ ਵਿਚੋਂ ਨਹੀਂ ਮਰ ਸਕਦਾ ਕਦੇ,
But I can’t die anytime in the cosmos,
ਮੈਂ ਇਸਦੀ ਸਕਤੀ ਦੇ ਰੂਪ ਵਿਚ ਸਦੀਵੀ ਰਹਾਂਗਾ,
I’ll be eternal in the form of its power,
ਤੇ ਮੌਕੇ ਬੇ ਮੌਕੇ ਵੱਖੋ-ਵੱਖਰੇ ਰੂਪ ਧਾਰਦਾ ਰਹਾਂਗਾ,
And time and again will manifest in various forms,
ਜਿੰਨੀ ਦੇਰ ਮੈਨੂੰ ਮੇਰੀ ਮੰਜ਼ਿਲ ਨਹੀਂ ਮਿਲ ਜਾਂਦੀ,
Until I reach the end of my journey,
ਮੈਂ ਤੁਹਾਡੀ ਰਾਤਾਂ ਦੀ ਨੀਂਦ ਹਰਾਮ ਕਰਦਾ ਰਹਾਂਗਾ,
I’ll disturb your good night’s sleep,
ਓਨੀ ਦੇਰ ਮੈਂ ਅਜ਼ਾਦ ਬਗਾਵਤ ਹੀ ਸਹੀ,
Until then I am ok in this independent insurgency,
ਮੈਂ ਇਸੇ ਜਫਰ ਵਿਚ ਖੁਸ਼ ਹਾਂ,
I’m happy in this very misery,
ਕਿਉਂਕਿ ਮੈਂ ਪਤਿਤ ਨਹੀਂ ਅਜ਼ਾਦ ਬਾਗ਼ੀ ਹਾਂ,
Because I’m not an apostate but a free insurgent,
ਮੈਂ ਨਹੀਂ ਫਿਟ ਹੋ ਸਕਦਾ ਤੇਰੇ ਢਾਂਚੇ ਵਿਚ,
I can not fit into your system,
ਮੈਂ ਨਹੀਂ ਪੈਣਾ ਤੇਰੇ ਬਣਾਏ ਹੋਏ ਕਿਸੇ ਖਾਨੇ ਵਿਚ,
I don’t want to be into your frame,
ਮੈਂ ਨਹੀਂ ਬੱਝਣਾ ਤੇਰੇ ਕਿਸੇ ਜਾਮੇ ਬਾਣੇ ਵਿਚ,
I don’t want to be held by your rob or form,
ਕਿਉਂਕਿ ਮੈਂ ਅਕਾਲ, ਨਿਰਵੈਰ ਤੇ ਅਤਿ ਸੁੰਦਰ ਵਿਚਾਰ ਹਾਂ,
Because I am a timeless, amiable and extremely beautiful thought,
ਬਾਕੀ ਜਿਵੇਂ ਮੇਰੇ ਪਾਤਸ਼ਾਹ ਦਾ ਫ਼ਰਮਾਨ,
Rest is up to my Lord’s command,
ਓਨੀ ਦੇਰ ਮੈਂ ਅਜ਼ਾਦ ਬਾਗ਼ੀ ਹੀ ਠੀਕ ਹਾਂ,
Until then I am okay being a free insurgent,
ਤੇ ਇਸ ਸਹੀ ਗਲਤ ਤਰਕ ਤੋਂ ਪਰੇ ਵੀ ਇਕ ਥਾਂ ਹੈ,
And beyond this right wrong argument there is a field,
ਜਿਥੇ ਸਿਰਫ ਦਇਆ, ਨਿਮਰਤਾ, ਸਤਿਕਾਰ ਅਤੇ ਪਿਆਰ ਹੈ,
Where there’s only love, respect, modesty and mercy,
ਜੇ ਮੈਨੂੰ ਮਿਲਣਾ ਹੈ ਤਾਂ ਮਿਲਣ ਆ ਜਾਵੀਂ ਓਥੈ।
If you want to meet me come there and see me.

ਇਸ਼ਕ-ਏ-ਅੱਗ

ਜੋ ਹੈ ਅਗਨ ਸੂਰਜ ਦੇ ਬਾਲਣ ਵਿਚ,
ਜੋ ਹੈ ਤਬਾਹੀ ਜੰਗਲ ਦੀ ਅੱਗ ਵਿਚ,
ਉਹੀ ਹੈ ਤਪਸ਼ ਮੇਰੀ ਬਿਰਹਾ ਵਿਚ,
ਉਹੀ ਹੈ ਭਾਂਬੜ ਮੇਰੇ ਦਿਲ ਵਿਚ,
ਹੋ ਜਾਵਾਂਗਾ ਰਾਖ ਮੈਂ ਤੇਰੇ ਇਸ਼ਕ ਵਿਚ,
ਤੂੰ ਇਸ ਭਾਂਬੜ ਨੂੰ ਹਵਾ ਦੇ ਤਾਂ ਸਹੀ,
ਤੂੰ ਇਸ ਭਾਂਬੜ ਨੂੰ ਬਾਲਣ ਦੇ ਤਾਂ ਸਹੀ,
ਫਿਕਰ ਨਾ ਕਰ ਖੁਦਾ ਆਪ ਆਊ,
ਮੀਂਹ ਬਣ ਰੂਹ-ਏ-ਇਸ਼ਕ ਨੂੰ ਬਚਾਉਣ ਲਈ,
ਇਸ ਦਿਲ ਦੀ ਅੱਗ ਨੂੰ ਬੁਝਾਉਣ ਲਈ,
ਤੂੰ ਮੇਰੀ ਇਸ਼ਕ-ਏ-ਅੱਗ ਬਣ ਤਾਂ ਸਹੀ,
ਤੂੰ ਮੇਰੇ ਦਿਲ ਦਾ ਭਾਂਬੜ ਬਣ ਤਾਂ ਸਹੀ ।

Deep in my soul

Deep in my soul

There are things you don’t know,
About the love that filled my soul,
About the one that went away,
About the one that couldn’t stay,
I think of this loss every day,
Why couldn’t she always stay,
The cruel world has taken her away,
But still my love will always stay,
In my thoughts, dreams and heart,
In the presence of her absence,
If not for her I was lost,
But now she is forever lost,
There are things I’ll never know,
About the one that filled my soul,
About the one that called me a crazy fool,
Oh what a fool I have been,
Oh what a fool I am,
Her love is still deep in my soul,
Even when she’s not here anymore.

Prophecies

ਭਵਿਖਬਾਣੀਆਂ

ਕੁਝ ਦਿਨ ਪਹਿਲਾਂ ਮੈਂ ਯੂਟਿਊਬ ਤੇ ਦੇਖ ਰਿਹਾ ਸੀ,
ਇਕ ਪੰਡਤ ਸਾਲ ਦੀ ਪੇਸ਼ੀਨਗੋਈ ਕਰ ਰਿਹਾ ਸੀ,
ਉਹ ਕਿਤੇ ਅੱਗ ਤੇ ਕਿਤੇ ਭੁਚਾਲ ਲਿਆ ਰਿਹਾ ਸੀ,
ਉਹ ਕਿਤੇ ਹੜ ਤੇ ਕਿਤੇ ਸੋਕੇ ਪਵਾ ਰਿਹਾ ਸੀ,
ਕਿਤੇ ਜੰਗ ਤੇ ਕਿਤੇ ਦੈਵੀ ਸ਼ਸਤਰ ਚਲਾ ਰਿਹਾ ਸੀ,
ਉਹ ਗੱਲਾਂ ਬਹੁਤ ਵੱਡੀਆਂ-ਵੱਡੀਆਂ ਕਰ ਰਿਹਾ ਸੀ,
ਤੇ ਫੋਕੀਆਂ ਤੇ ਭਰੀਆਂ ਛੱਡ ਰਿਹਾ ਸੀ,
ਉਹ ਆਪਣੀਆਂ ਗਿਣਤੀਆਂ ਮਿਣਤੀਆਂ ਵਿਚ ਪੈ ਰਿਹਾ ਸੀ,
ਤੇ ਵੀਹ-ਵੀਹ ਸਾਲ ਪੁਰਾਣੀਆਂ ਭਵਿਖਬਾਣੀਆਂ ਛਪਵਾਈਆਂ ਦਿਖਾ ਰਿਹਾ ਸੀ,
ਉਹ ਫੁੱਲਿਆ ਨਹੀਂ ਸਮਾ ਰਿਹਾ ਸੀ,
ਆਪਣੀਆਂ ਗੱਲਾਂ ਕਹੀਆਂ ਲਿਖੀਆਂ ਦੇ ਸੱਚ ਹੋਣ ਤੇ,
ਮੈਂ ਵੀ ਨਾਸਤਿਕ ਜਿਹਾ ਅਨੰਦ ਲੈ ਰਿਹਾ ਸੀ ਉਹਦੇ ਪਖੰਡ ਤੇ,
ਉਹਨੂੰ ਦੁਨੀਆਂ ਦਾ ਨਹੀਂ ਆਪਣੀ ਰੋਟੀ ਦਾ ਫਿਕਰ ਸੀ,
ਤੇ ਮੈਂ ਵੀ ਉਹਦੇ ਕਹਿਣ ਤੇ ਉਹਦੇ ਭੁੱਖੇ ਚੈਨਲ ਨੂੰ ਗਾਹਕੀ ਲਾ ਦਿੱਤੀ,
ਉਹ ਦੇਖਣ ਨੂੰ ਮਰੀਅਲ ਜਿਹਾ ਸੀ ਤੇ ਭੁਖਮਰੀ ਦਾ ਸ਼ਿਕਾਰ ਲੱਗਦਾ ਸੀ,
ਉਹ ਕਹਿ ਰਿਹਾ ਸੀ ਕਿ ਬਈ ਨਵਾਂ ਸਾਲ ਚੜਦਿਆਂ ਹੀ,
ਭਾਰਤ ਪਾਕਿਸਤਾਨ ਦੇ ਝਮੇਲੇ ਵਿਚ ਭਾਂਬੜ ਮੱਚੇਗਾ,
ਜਦੋਂ ਚੰਗਿਆੜੀ ਲੱਗੇਗੀ ਕੋਈ ਰੋਵੇਗਾ ਤੇ ਕੋਈ ਹੱਸੇਗਾ,
ਪਾਕਿਸਤਾਨ ਤੇ ਭਾਰਤ ਦੀ ਕੁੰਡਲੀ ਖੋਲ ਉਹਨੇ ਕਰਿਆ ਵਿਸ਼ਲੇਸ਼ਣ ਜਿਹਾ,
ਉਹ ਕਹਿੰਦਾ ਪਾਕਿਸਤਾਨ ਉਂਗਲੀ ਲਾਵੇਗਾ ਤੇ ਭਾਰਤ ਨਾ ਵਿਹਲਾ ਬੈਠੇਗਾ,
ਨਵੰਬਰ ਤੱਕ ਜਾਂਦਿਆਂ-ਜਾਂਦਿਆਂ ਤਮਾਸ਼ਾ ਖੂਬ ਭਖੇਗਾ,
ਪਾਕਿਸਤਾਨ ਤੇ ਦੈਂਤਾਂ ਦੇ ਗੁਰੂ ਸ਼ੁੱਕਰ ਦੀ ਸਵਾਰੀ ਹੈ,
ਉਤੋਂ ਦੇਵਤਿਆਂ ਦੇ ਗੁਰੂ ਬ੍ਰਹਸਪਤ ਵਿਚ ਕਮਜ਼ੋਰੀ ਹੈ,
ਨਾਲੋਂ ਨਾਲ ਮੰਗਲ, ਬੁੱਧ ਤੇ ਸ਼ਨੀ ਵੀ ਭਾਰੀ ਹੈ,
ਸੂਰਜ ਵੀ ਅੱਗ ਲਾ ਰਿਹਾ ਤੇ ਚੰਦਰਮਾ ਦੀ ਵੀ ਲੜਨ ਦੀ ਤਿਆਰੀ ਹੈ,
ਇਹ ਵਾਰ-ਵਾਰ ਕੁੱਟ ਖਾ ਕੇ ਵੀ ਆਪਣੀਆਂ ਕਮੀਨੀਆਂ ਤੋਂ ਬਾਜ਼ ਨਾ ਆਉਂਦਾ ਹੈ,
ਉਹ ਭਾਰਤ ਨੂੰ ਇਕ ਲੰਮੀ ਜੰਗ ਦੀ ਤਿਆਰੀ ਕਰਵਾ ਰਿਹਾ ਸੀ,
ਕਿਤੇ ਕਸ਼ਮੀਰ ਤੇ ਕਿਤੇ ਅਖੰਡ ਭਾਰਤ ਦੀ ਵਾਰ-ਵਾਰ ਦੁਹਾਈ ਪਾ ਰਿਹਾ ਸੀ,
ਹੁਣ ਛੱਡੀਏ ਪੰਡਤਾਂ ਦੀ ਭੁੱਖੀ ਪੰਡਤਾਈ ਨੂੰ ਤੇ ਗੱਲ ਕਰੀਏ ਮੌਕੇ ਦੀ,
ਭੁਖਮਰੀ ਦੋਨਾਂ ਮੁਲਕਾਂ ਵਿਚ ਆਮ ਜਿਹੀ ਤੇ ਬੰਦੇ ਦੀ ਇਥੇ ਨਾ ਕਦਰ ਕੋਈ,
ਵਿਹਲਾ ਮਨ ਹੁੰਦਾ ਹੈ ਸ਼ੈਤਾਨ ਦਾ ਘਰ ਤੇ ਦੋਵੇਂ ਪਾਸੇ ਹੈ ਵਿਹਲੜਾਂ ਦੀ ਫੌਜ ਜਿਹੀ,
ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਜੰਗ ਬਹਿੰਦੀ ਹੈ ਦੋਵਾਂ ਮੁਲਕਾਂ ਨੂੰ ਸੂਤ ਜਿਹੀ,
ਹਾਰ ਜਿੱਤ ਦਾ ਤਾਂ ਪਤਾ ਨਹੀਂ ਪਰ ਦੋਵੀਂ ਪਾਸੀਂ ਪਟਾਕੇ ਖੂਬ ਪੈਣਗੇ,
ਜਦ ਮੌਤ ਦਾ ਫ਼ਰਿਸ਼ਤਾ ਅਜਰਾਈਲ ਫੇਰੀ ਪਾਵੇਗਾ,
ਤਾਂ ਜਮਦੂਤ ਵਾਧੂ ਪੈਦਾਵਾਰ ਨੂੰ ਵਾਲਾਂ ਤੋਂ ਫੜਨ ਘੜੀਸਣਗੇ,
ਜਦੋਂ ਧਰਮਰਾਜ ਆਪਣਾ ਦਰਬਾਰ ਲਾਕੇ ਕਰਮਾਂ ਦਾ ਹਿਸਾਬ ਮੰਗੇਗਾ,
ਤਾਂ ਉਹ ਬਹੁਤਿਆਂ ਨੂੰ ਦੋਜ਼ਖ ਦੀ ਅਗਨੀ ਭੱਠੀ ਦੀ ਲੰਮੀ ਸੈਰ ਕਰਾਵੇਗਾ,
ਪਹਿਲਾਂ ਬਲਨਾ ਸੜਨਾ ਤੁਸਾਂ ਜਿੰਦਾ ਰਹਿੰਦੇ ਹੋਏ ਤੇ ਫਿਰ ਦੋਜ਼ਖ ਦੀ ਅੱਗ ਵਿਚ,
ਅੱਲਾ-ਹੂ-ਅਕਬਰ ਤੇ ਹਰ-ਹਰ ਮਹਾਂਦੇਵ ਨੇ ਨਾ ਯਾਦ ਆਉਣਾ ਤੁਹਾਨੂੰ ਦੋਜ਼ਖ ਵਿਚ,
ਨਾ ਮਿਲਣੀਆਂ ਤੁਹਾਨੂੰ ਕੋਈ ਹੂਰਾਂ ਓਥੇ ਤੇ ਨਾ ਹੀ ਬੈਕੁੰਠ ਵਿਚ ਜਗ੍ਹਾ ਕੋਈ,
ਭੈੜੇ ਕਰਮਾਂ ਬਾਬਤ ਨਿਤ ਪਛਤਾਉਣਾ ਤੇ ਰੋਣਾ ਕੁਰਲਾਉਣਾ ਦੋਹਾਂ ਤੁਸੀਂ,
ਪਾਕਿਸਤਾਨ ਦਾ ਆਕਾ ਚੀਨ ਭਾਰਤ ਤੋਂ ਹੈ ਅਮੀਰ ਪੰਜ ਛੇ ਗੁਣਾਂ,
ਨਾ ਹੀ ਉਹਦੇ ਕੋਲ ਕਮੀ ਭੂੰਡ ਪਟਾਕਿਆਂ ਦੀ ਤੇ ਨਾ ਹੀ ਅਬਾਦੀ ਘੱਟ ਤੁਹਾਡੇ ਤੋਂ,
ਉਹਦੀ ਵੀ ਹੈ ਅੱਖ ਕਸ਼ਮੀਰ ਉਤੇ ਤੇ ਰੇਸ਼ਮ ਦੀਆਂ ਕੂਲੀਆਂ ਸੜਕਾਂ ਤੇ,
ਅਖੰਡ ਭਾਰਤ ਬਣਾਉਣਾ ਨਾ ਵਸ ਹੈ ਤੁਹਾਡੇ ਇਕੱਲਿਆਂ ਦੇ,
ਰੂਸ ਦੀ ਪੁਰਾਣੀ ਕਦਰ ਤੇ ਅਲਿਫ ਲੈਲਾ ਦੀ ਯਾਰੀ ਛੱਡ ਤੁਸਾਂ,
ਅਮਰੀਕਨਾਂ ਤੇ ਵਹਾਬੀਆਂ ਨਾਲ ਯਾਰੀਆਂ ਪਾ ਲਈਆਂ,
ਪਰ ਅਮਰੀਕਨ ਗੋਰੀਆਂ ਨਾ ਆਉਂਦੀਆਂ ਤੁਹਾਡਾ ਗੋਹਾ ਕੂੜਾ ਕਰਨ ਨੂੰ,
ਤੇ ਮੁੱਲੇ ਮੁਲਾਣੇ ਨਾ ਦੇਣ ਆਪਣੀ ਧੀ ਦਾ ਡੋਲਾ ਗੈਰ ਮੁਸਲਮਾਨ ਨੂੰ,
ਤੁਹਾਡੀ ਇਸ ਗ਼ਦਾਰੀ ਨੇ ਰੂਸ, ਚੀਨ ਤੇ ਫਾਰਸ ਦੀਆਂ,
ਫੌਜਾਂ ਦਾ ਅਖਾੜਾ ਓਮਾਨ ਦੀ ਖਾੜੀ ਵਿਚ ਲਗਵਾ ਦਿੱਤਾ,
ਫ਼ਾਰਸ ਦੇ ਤੇਲ ਤੋਂ ਬਗੈਰ ਨਾ ਤੁਹਾਡੀ ਪਸ਼ਤੂਨਾਂ ਨਾਲ ਹੈ ਦਾਲ ਗਲਣੀ,
ਨਾ ਹੀ ਤੁਹਾਡੀ ਮੱਧ ਏਸ਼ੀਆ ਦੇ ਮੁਲਕਾਂ ਨਾਲ ਤਿਜਾਰਤ ਹੋਣੀ,
ਤੁਹਾਡੀ ਬਿੱਲੀਆਂ ਦੀ ਰੋਟੀ ਦੀ ਵੰਡ ਦਾ ਤਾਂ ਪਤਾ ਨਹੀਂ ਕੀ ਬਣੂੰ,
ਪਰ ਯਹੂਦੀ ਤੇ ਗੋਰੇ ਨਾ ਬਣਨ ਦੇਣ ਫ਼ਾਰਸ ਦੇ ਭੂੰਡ ਪਟਾਕੇ ਪ੍ਰਮਾਣੂ,
ਤੁਹਾਡੀਆਂ ਨੰਗਾਂ ਦੀਆਂ ਤਿਆਰੀਆਂ ਮੁਕੰਮਲ ਨਾ ਹੋਣ ਕਦੇ,
ਪਰ ਉਹਨਾਂ ਪੂਰੇ ਮੱਧ ਪੂਰਬ ਖ਼ਿੱਤੇ ਅੰਦਰ ਜੰਗ ਦੇ ਬਿਗਲ ਵਜਾ ਛੱਡੇ,
ਸਾਲ ਦੇ ਘੋੜੀ ਚੜਦੇ ਹੀ ਮਿਰਜ਼ੇ ਖਾਨ ਨੇ ਲੈਲਾ ਦੇ ਭਾਈ ਟੰਗ ਦਿੱਤੇ,
ਟ੍ਰੰਪ ਨੇ ਦਫਤਰ ਵੜਦਿਆਂ ਹੀ ਅਗਲੀਆਂ ਚੋਣਾਂ ਦਾ ਸੀ ਬਿਗਲ ਵਜਾ ਦਿੱਤਾ,
ਤਾਲਿਬਾਨਾਂ ਤੇ ਕਿਮ ਜੂਨ ਨਾਲ ਸਮਝੋ ਇਸ ਸਾਲ ਉਹਨੇ ਝਗੜਾ ਮੁਕਾ ਦਿੱਤਾ,
ਚੀਨ ਨਾਲ ਵੀ ਉਸਨੇ ਇਸ ਸਾਲ ਆਪਣੀ ਡੀਲ ਵਾਲੀ ਕਲਾ ਵਰਤਾ ਦੇਣੀ,
ਫਿਰ ਦੱਸ ਖਾਂ ਭਾਰਤ ਸਿੰਘਾਂ ਕਿਸ ਨੇ ਤੇਰੀ ਬਾਂਹ ਫੜਨੀ ਜਾਂ ਤੈਨੂੰ ਕੁੜੀ ਦੇਣੀ,
ਐਵੇਂ ਪਖੰਡੀ ਪੰਡਤਾਂ ਦੇ ਪਿੱਛੇ ਲੱਗ ਕੇ ਆਪਣਾ ਝੱਗਾ ਨਾ ਚੌੜਾ ਕਰਵਾ ਬੈਠੀਂ,
ਇਹਨਾਂ ਕਾਗਜ਼ੀ ਗੱਲਾਂ ਵਿਚ ਤਖ਼ਤਾ ਤਾਂ ਪਲਟ ਦਿੱਤਾ ਸੀ 1857-58 ਵਿਚ ਵੀ,
ਪਰ ਈਸਟ ਇੰਡੀਆ ਕੰਪਨੀ ਦੇ ਤਖ਼ਤੇ ਤੇ ਆਣ ਬੈਠੀ ਸੀ ਮਹਾਰਾਣੀ ਵਿਕਟੋਰੀਆ,
ਹੁਣ ਵੀ ਭਾਰਤ ਸਿੰਘਾਂ ਤੇਰੀ ਕਾਣੀ ਵੰਡ ਵਿਚ ਮਹਾਰਾਣੀ ਦਾ ਰਾਜ ਆ ਸਕਦਾ,
ਇਸੇ ਕਰਕੇ ਹੀ ਸੁਰ ਬਦਲੀ ਹੋਈ ਹੈ ਕਸ਼ਮੀਰ ਮਸਲੇ ਤੇ ਬੀਬੀਸੀ/ਜੀ ਦੀ,
ਇਸੇ ਕਰਕੇ ਹੀ ਗੁਰੂਦੁਆਰਿਆਂ ਵਿਚ ਗੋਰੀ ਫੌਜ ਹੈ ਆਉਂਦੀ ਭਰਤੀ ਲਈ,
ਇਸੇ ਕਰਕੇ ਹੀ ਡਾਇਨਾ ਦੀ ਔਲਾਦ ਹੈ ਪਾਕਿਸਤਾਨ ਦੀ ਗੇੜੀ ਲਾਉਂਦੀ,
ਤੇਰੀ ਨਾਲਾਇਕੀ ਕਰਕੇ ਹੀ ਰੂਸੀ ਯਾਰ ਮੁੱਲਿਆਂ ਨਾਲ ਜੰਗੀ ਮਸ਼ਕਾਂ ਕਰਦੇ ਹਨ,
ਇਸੇ ਕਰਕੇ ਹੀ ਗੋਰਿਆਂ ਦੇ ਮੁਲਕਾਂ ਵਿਚ ਲੋਕੀਂ ਖਾਲਿਸਤਾਨ ਦੀਆਂ ਗੱਲਾਂ ਕਰਦੇ ਹਨ,
ਓਏ ਪਖੰਡੀਆ ਤੇਰੀਆਂ ਚਤਰਾਈਆਂ ਵਿਚੋਂ ਹੀ ਨਿਕਲਿਆ ਸੀ ਪਾਕਿਸਤਾਨ,
ਤੇ ਹੁਣ ਤੇਰੀਆਂ ਯਮਲੀਆਂ ਕਮਲੀਆਂ ਵਿਚੋਂ ਹੀ ਨਿਕਲੇਗਾ ਖਾਲਿਸਤਾਨ,
ਅਖੰਡ ਹਿੰਦੁਸਤਾਨ ਦੇ ਚੱਕਰ ਵਿਚ ਜੋ ਖੰਡ ਹੈ ਉਹ ਵੀ ਨਾ ਗਵਾ ਬੈਠੀਂ,
ਭਵਿਖਬਾਣੀਆਂ ਹੁੰਦੀਆਂ ਨੇ ਮਹਾਂਪੁਰਖਾਂ ਦੇ ਪੱਲੇ ਤੇ ਉਹ ਵੀ ਕਦੇ ਕਦੀਂ,
ਜਿਵੇਂ ਆਉਣ ਅਠੱਤਰਵੇਂ ਤੇ ਜਾਣ ਸਤਾਨਵੇਂ ਤੇ ਹੋਰ ਵੀ ਉਠੇਗਾ ਮਰਦ ਕਾ ਚੇਲਾ,
ਜਿਵੇਂ ਭ੍ਰਿਗੂ ਸ਼ਾਸਤਰ ਦੁਨੀਆਂ ਵਿਚ ਪੈਦਾ ਹੋਣ ਵਾਲੇ ਹਰ ਸ਼ਖਸ ਬਾਰੇ ਦੱਸਦਾ,
ਜਿਵੇਂ ਹਦੀਸ ਫ਼ਾਰਸ ਦੀ ਤਬਾਹੀ ਤੇ ਫਿਰ ਕਿਆਮਤ ਤੋਂ ਪਹਿਲਾਂ ਗਜ਼ਵਾ-ਏ-ਹਿੰਦ ਬਾਰੇ ਦੱਸਦਾ,
ਜਿਵੇਂ ਨਾਸਟ੍ਰੇਡਮਸ ਤੀਸਰੀ ਵਿਸ਼ਵ ਜੰਗ ਤੇ ਖਾਲਿਸਤਾਨ ਦੇ ਰਾਜ ਬਾਰੇ ਦੱਸਦਾ,

ਜੋ ਮੁਲਕ ਆਪਣੇ ਬਹੁਤੇ ਹਥਿਆਰ ਨਹੀਂ ਬਣਾ ਸਕਦਾ,
ਜੋ ਇਕ ਹਫ਼ਤੇ ਤੋਂ ਵੱਧ ਆਪਣੇ ਬਲ-ਬੂਤੇ ਤੇ ਲੜਾਈ ਵੀ ਨਹੀਂ ਲੜ ਸਕਦਾ,
ਉਹ ਜਗਦੇਵ ਗੁਰੂ ਬਣ ਦੁਨੀਆ ਨੂੰ ਕੀ ਸਬਕ ਪੜਾਵੇਗਾ,

ਉਹ ਆਪਣੇ ਹੀ ਸਬਕ ਪੜਾਉਣ ਦੇ ਚੱਕਰ ਵਿਚ ਸਬਕ ਪੜ ਜਾਵੇਗਾ ।

-ਦੇਵ ਬਰਾੜ

https://b.sharechat.com/I4oTF1igY1?referrer=whatsappShare

The rose of my life is beloved red,
The winter of my life is long dead,
My spring has gone with the wind,
And my summer is in full floweret,
My rose is the symbol of my spirit,
The kind beauty of my love heart,
The fertility of my cultivated mud,
It is the sweet emotion of my water,
The raging passion of my bushfire,
The essence of my carefree amour,
And it only wants to spread this tenor,
Nothing less and nothing more,
Before the autumn of my life sets in,
And I’m dead and forgotten again.
#💖 ਦਿਲ ਦੇ ਜਜਬਾਤ #😍 ਲਵ ਸ਼ਵ ਸ਼ਾਇਰੀਆਂ #✍ ਮੇਰੀ ਕਲਮ Dev Brar #😍 ਇਸ਼ਕ ਮੋਹੱਲਾ #🌅 ਗੁੱਡ ਮੋਰਨਿੰਗ

My Queen

She flows in my tears in joy and grief,
To nourish me and fulfil her sacred duty,
To cleanse my body and save our souls,
She brings her sisters, mothers and friends together,
Only to be filled with this world’s,
Perpetual sins, filth and corruption,
But she still flows majestic,
In the pursuit of her sacred duty,
She yearns to unite with my salty ocean,
To rejuvenate and be clean again,
My ocean is deep, wide and abundant,
As well as chilly cold and turbulent,
But she still seeks to plummet,
Into the depths of his bottomless pit,
Because her waters need some ritual cleansing,
While my ocean needs her vital pollution,
Uniting together for mutual satisfaction,
The healer is wounded and sublimates in her healing,
She flows from my eyes and down my cheeks,
Where my tongue is eagerly waiting,
To taste the warmth of her salty waters,
My desperate thirst is quenched,
My whole body is cleansed,
And our wandering souls are anchored,
While she performs her sacred duty,
May God bless her with purity and prosperity,
For she surely is my dear beloved Queen.

Leila’s heart

ਮੈਂ ਉਹਦੇ ਬਾਰੇ ਲਿਖ – ਲਿਖ ਕੇ,
ਕਾਲੇ ਕਰਤੇ ਕਈ ਵਰਕੇ,
ਪਰ ਉਹਦਾ ਗੀਤ ਨਾ ਬਣਿਆ ਕਦੇ,
ਤੇ ਨਾ ਹੀ ਉਹਦੀ ਤਸਵੀਰ ਕਦੇ,
ਫਿਰ ਇਕ ਸ਼ਾਮ ਉਹ ਆਪ ਹੀ,
ਅਚਾਨਕ ਮੇਰੇ ਪਿੱਛੇ ਆ ਖੜੀ,
ਉਹਨੇ ਮੇਰੀ ਬਾਂਹ ਤੇ ਹੱਥ ਮਾਰਿਆ,
ਤੇ ਪੁੱਛਿਆ ਇਕ ਕੁਦਰਤੀ ਜਿਹਾ ਸਵਾਲ,
ਉਹਨੂੰ ਮਿਲ ਦਿਲ ਬਹੁਤ ਖੁਸ਼ ਹੋਇਆ,
ਪਰ ਮੈਂ ਆਪਣਾ ਸਰੂਰ ਜ਼ਾਹਰ ਨਾ ਕੀਤਾ,
ਤੇ ਦਿੱਤਾ ਸੁਭਾਵਕ ਹੀ ਉਹਦਾ ਜਵਾਬ,
ਸ਼ਕਲ ਤੋਂ ਤਾਂ ਉਹ ਅਰਬੀ ਫਾਰਸੀ ਹੀ ਲੱਗਦੀ ਸੀ,
ਪਰ ਵਿਹਾਰ ਦੀ ਸੀ ਉਹ ਬੜੀ ਦਲੇਰ ਗੋਰੀ,
ਉਹ ਕਦੋਂ ਨਿਗਾਹ ਦੇ ਰਸਤੇ ਮੇਰੇ,
ਘੁਸ ਗਈ ਦਿਲ ਦੇ ਬੰਦ ਕਮਰੇ,
ਮੈਨੂੰ ਜ਼ਰਾ ਵੀ ਪਤਾ ਨਾ ਲੱਗਿਆ,
ਸ਼ਾਇਦ ਇਸੇ ਕਰਕੇ ਹੀ ਕਹਿੰਦੇ ਸੀ ਉਹਨੂੰ ਲੈਲਾ,
ਉਹ ਹੱਸਦੀ ਤਾਂ ਮੇਰਾ ਬਚਪਨ ਸੁਰਜੀਤ ਹੁੰਦਾ,
ਦੁਖੀ ਰੋਂਦੇ ਤਾਂ ਉਹਨੂੰ ਕਦੇ ਮੈਂ ਦੇਖਿਆ ਹੀ ਨਾ,
ਉਹ ਆਈ ਸੀ ਦੂਰ ਫ਼ਾਰਸ ਤੋਂ ਉੱਡ ਕੇ,
ਕਈ ਸਮੁੰਦਰ ਤੇ ਸੰਕਟ ਪਾਰ ਕਰਕੇ,
ਉਹਦੇ ਆਉਣ ਬਾਰੇ ਪੇਸ਼ੀਨਗੋਈ,
ਵੀ ਕਈ ਮਹੀਨੇ ਪਹਿਲਾਂ ਹੀ,
ਬਾਬਾ ਯੈਗਾ ਨੇ ਕਰ ਰੱਖੀ ਸੀ,
ਤੇ ਮੈਂ ਵੀ ਖ਼ਬਰਦਾਰ ਹੋ ਕੇ ਮੰਨ ਲਈ ਸੀ,
ਉਹ ਵੀ ਮੇਰੇ ਗੁਆਂਢ ਵਿੱਚ ਹੀ,
ਆ ਕੇ ਰਹਿਣ ਲੱਗ ਪਈ ਸੀ,
ਤੇ ਬਹੁਤ ਜਲਦ ਹੀ,
ਸਾਡਾ ਯਰਾਨਾ ਹੋ ਗਿਆ,
ਇਕੱਠਿਆਂ ਚਾਹ ਪਾਣੀ,
ਤੇ ਖਾਣਾ ਪੀਣਾ ਹੋ ਗਿਆ,
ਸਾਡੇ ਦਿਲ ਦਰਿਆਵਾਂ ਵਾਂਗ ਵਹਿ ਨਿਕਲੇ,
ਤੇ ਨੈਣ ਸਮੁੰਦਰਾਂ ਵਾਂਗ ਡੂੰਘੇ ਹੋ ਗਏ,
ਮੇਰੀ ਮਤ ਵਿੱਚ ਤਾਂ ਰਤਨ,
ਸੋਨਾ ਚਾਂਦੀ ਤੇ ਜਵਾਹਰ ਸਨ,
ਪਰ ਉਹ ਤਾਂ ਡੂੰਘੇ ਪਾਣੀਆਂ ਵਿੱਚ, ਮੋਤੀ ਸਿੱਪੀਆਂ ਲੱਭ ਰਹੀ ਸੀ,
ਤੇ ਮੈਨੂੰ ਵੀ ਡੂੰਘੇ ਪਾਣੀਆਂ ਵਿੱਚ,
ਡੁੱਬਣ ਦਾ ਕੋਈ ਡਰ ਨਹੀਂ ਸੀ,
ਕੁਝ ਉਹਨੂੰ ਵੀ,
ਬਾਲ ਦੀ ਖੱਲ ਉਦੇੜਨ ਦਾ ਸ਼ੌਂਕ ਸੀ,
ਤੇ ਕੁਝ ਮੈਨੂੰ ਵੀ,
ਅਸਮਾਨੀ ਕਿਲੇ ਉਸਾਰਨ ਦਾ,
ਪਰ ਇਹ ਅਸਮਾਨੀ ਕਿਲਿਆਂ ਨੂੰ,
ਕਦੇ ਵੀ ਨੀਂਹ ਨਾ ਮਿਲ ਪਾਈ,
ਤੇ ਫ਼ਾਰਸ ਦੀ ਖਾੜੀ ਨੂੰ,
ਕਦੇ ਵੀ ਮੋਤੀਆਂ ਦੀ ਘਾਟ ਨਹੀਂ ਸੀ,
ਅਖੀਰ ਸਾਡੀ ਇਕ ਦਿਨ ਬਸ ਐਵੇਂ ਹੀ,
ਕਿਸੇ ਫ਼ਜ਼ੂਲ ਜਿਹੀ ਗੱਲ ਪਿੱਛੇ ਖੜਕ ਪਈ,
ਉਹਨੂੰ ਨਹੀਂ ਸੀ ਪਤਾ ਕਿ,
ਜੱਟ ਦੇ ਮੂੰਹ ਕੁਹਾੜਾ ਹੁੰਦਾ,
ਤੇ ਮੈਨੂੰ ਵੀ ਨਹੀਂ ਸੀ ਪਤਾ ਕਿ,
ਰੇਸ਼ਮ ਤੋਂ ਵੀ ਨਰਮ ਸੀ ਉਹਦਾ ਹਿਰਦਾ,
ਉਹਨੇ ਕਿਹਾ ਕਿ,
ਜੇ ਉਹ ਮੈਨੂੰ ਛੱਡ ਕੇ ਚਲੀ ਗਈ,
ਤਾਂ ਫਿਰ ਤੂੰ ਕੀ ਕਰੇਂਗਾ,
ਮੈਂ ਕਿਹਾ ਕਿ,
ਫਿਰ ਕਿਹੜਾ ਮੈਂ ਮਰਜੂੰਗਾ,
ਉਹਨੇ ਕਿਹਾ ਕਿ,
ਉਹ ਨਹੀਂ ਮੇਰੀ ਲੈਲਾ,
ਕਵਿਤਾਵਾਂ ਗੀਤਾਂ ਵਾਲੀ,
ਤੇ ਮੈਂ ਕਿਹਾ ਕਿ,
ਮੈਂ ਵੀ ਨਹੀਂ ਤੇਰਾ ਮਜਨੂੰ,
ਥਲਾਂ ਵਿਚ ਰੁਲਨ ਵਾਲਾ,
ਬਸ ਉਹ ਦਿਨ ਤੇ ਆਹ ਦਿਨ,
ਉਹ ਮੈਨੂੰ ਥਲਾਂ ਵਿਚ ਛੱਡ,
ਫ਼ਾਰਸ ਵਾਪਸ ਚਲੀ ਗਈ,
ਤੇ ਮੈਂ ਫ਼ਕੀਰੀ ਵਾਲੀ ਲੋਈ ਵਲੇਟ ਲਈ,
ਉਹਨੂੰ ਨਾ ਮਿਲਿਆ ਕੋਈ ਮੋਤੀ,
ਤੇ ਨਾ ਹੀ ਕੋਈ ਮਾਣਕ ਆਦਿਕ,
ਤੇ ਮੈਨੂੰ ਵੀ ਨਾ ਮਿਲਿਆ,
ਕੋਈ ਇਲਾਹੀ ਇਸ਼ਕ ਆਦਿਕ,
ਉਹਨੂੰ ਫਿਕਰ ਸੀ ਮੇਰੇ ਰਿਜ਼ਕ ਦਾ,
ਤੇ ਮੈਨੂੰ ਫਿਕਰ ਸੀ ਉਹਦੇ ਇਸ਼ਕ ਦਾ,
ਰਿਜ਼ਕ ਤਾਂ ਅੱਲਾ ਦੇ ਹੱਥ ਵੱਸ ਹੈ,
ਇਹ ਅਕਸਰ ਹੀ ਉਹਨੂੰ ਮੈਂ ਦਿੰਦਾ ਕਹਿ,
ਪਰ ਉਹਦੇ ਅੰਦਰ ਇਕ ਅਜੀਬ ਜਿਹੀ ਬੇਚੈਨੀ ਸੀ,
ਜੋ ਕੁਰਾਨ ਪੜ੍ਹ-ਪੜ੍ਹ ਕੇ ਵੀ ਨਹੀਂ ਮੁੱਕੀ ਸੀ,
ਫਿਰ ਉਹਨੂੰ ਮੇਰੀ ਮਤ ਦੇ, ਰਤਨ ਜਵਾਹਰ ਕਿੱਥੋਂ ਦਿੱਖ ਜਾਂਦੇ,
ਲੈਲਾ! ਕਾਸ਼ ਤੂੰ ਮੇਰਾ ਮਨ ਹੁੰਦੀ,
ਕਾਸ਼ ਤੂੰ ਮੇਰੀ ਮਤ ਹੁੰਦੀ,
ਤਾਂ ਮੈਂ ਮਜਨੂੰ ਨਾ ਬਣਦਾ,
ਤੇ ਥਲਾਂ ਵਿੱਚ ਨਾ ਰੁਲਦਾ,
ਓੜਕ ਹੁਣ ਇਹ ਫ਼ਕੀਰੀ ਹੀ ਵਧੀਆ,
ਜੋ ਵੀ ਹੁੰਦਾ ਬਹੁਤ ਵਧੀਆ ਹੁੰਦਾ,
ਧੰਨਵਾਦ ਤੇਰੇ ਮਨ ਦੀ ਕਮਜ਼ੋਰੀ ਦਾ,
ਮੇਰੇ ਮਨ ਨੂੰ ਟਿਕਾਣਾ ਮਿਲ ਗਿਆ,

ਅਨਾਹਤ ਪਦ ਵਿੱਚ ਆਉਣਾ ਜਾਣਾ ਹੋ ਗਿਆ ।