Secure refuge 

​My rich mind was a fallow field,

Where the weeds were growing wacko wild,

While searching for something supernal,

It found your love eternal,

While you were looking for something rich,

My musings were dying for a refuge,

But our union was not easy, 

In frustration my pangs became poesy,

Through your grace it found the treasure,

The trove of divine command and literature,

Now why should I abandon you,

My mind’s abode of secure refuge.

Advertisements

Responsible Gambling 

​ਜ਼ਿੰਮੇਵਾਰ ਸੱਟਾ 

ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਮੇਰੇ ਇੱਕ ਮਿੱਤਰ ਨੇ ਆਪਣੇ ਵਤਨ ਜਾਣਾ ਸੀ ਕਿਸੇ ਪਰਿਵਾਰਕ ਕਾਰਨ ਕਰਕੇ ਤੇ ਉਹਨਾਂ ਨੂੰ ਢਾਲਿਆਂ ਦੀ ਤੰਗੀ ਸੀ। ਉਹਨਾਂ ਦਾ ਗੁਣ ਹੈ ਕਿ ਉਹ ਰੱਬ ਤੋਂ ਬਿਨਾ ਛੇਤੀ ਕਦੇ ਕਿਸੇ ਨੂੰ ਸਵਾਲ ਨਹੀਂ ਪਾਉਂਦੇ। ਪਰ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦੇ ਹਨ। ਹੁਣ ਅੱਜ ਕੱਲ ਮੈਂ ਵੀ ਸੰਕਟ ਵਿੱਚੋਂ ਲੰਘ ਰਿਹਾ ਹਾਂ ਤੇ ਕਿਸੇ ਦੀ ਕੋਈ ਬਹੁਤੀ ਮਦਦ ਨਹੀਂ ਕਰ ਸਕਦਾ। ਉਹਨਾਂ ਮੈਂਨੂੰ ਕੋਈ ਸਵਾਲ ਨਹੀਂ ਪਾਇਆ ਤੇ ਆਪਾਂ ਵੀ ਰੱਬ ਦਾ ਸ਼ੁਕਰ ਮਨਾਇਆ। ਪਰ ਉਹਨਾਂ ਦੀ ਪੀੜ ਜ਼ਰੂਰ ਮਹਿਸੂਸ ਹੋਈ ਤੇ ਆਪਣੀ ਪੀੜ ਨਿਗੂਣੀ ਲੱਗੀ। 

ਸੋ ਕਿਸੇ ਬਹਾਨੇ ਕੁਝ ਦਿਨ ਬਾਅਦ ਮੇਰਾ ਮਨ ਬਹੁਤ ਖੁਸ਼ ਸੀ ਤੇ ਮੈਂ ਗਰੌਸਰੀ ਖਰੀਦਣ ਇਕ ਸ਼ਾਪਿੰਗ ਸੈਂਟਰ ਵਿਚ ਜਾ ਵੜਿਆ। ਜਦੋਂ ਖਰੀਦੋ ਫ਼ਰੋਖ਼ਤ ਕਰਕੇ ਮੈਂ ਵੂਲੀਸ ਤੋਂ ਬਾਹਰ ਨਿਕਲਿਆ ਤਾਂ ਨਿਗਾਹ ਸਾਹਮਣੇ ਲੌਟਰੀ ਵਾਲੀ ਦੁਕਾਨ ਤੇ ਪਈ। ਮੈਂ ਥੋੜ੍ਹਾ ਬਹੁਤ ਪੰਡਿਤਪੁਣਾ ਕਰ ਲੈਨਾਂ ਤੇ ਅਸੀਂ ਅਕਸਰ ਹੀ ਜੋਤਸ਼ ਵਾਲਾ ਸ਼ੁਗਲ ਕਰ ਲਈਦਾ। ਉਹਨਾਂ ਦੀ ਕੁੰਡਲੀ ਵਿੱਚ ਲੌਟਰੀ ਨਿਕਲਣੀ ਲਿਖੀ ਹੋਈ ਹੈ ਤੇ ਮੇਰੇ ਵੀ। ਮੈਂਨੂੰ ਭਾਰਤ ਵਿੱਚ ਵੀ ਕਈ ਵਾਰ ਨਿੱਕੀਆਂ ਮੋਟੀਆਂ ਲੌਟਰੀਆਂ ਨਿਕਲੀਆਂ ਤੇ ਆਸਟ੍ਰੇਲੀਆ ਵਿੱਚ ਵੀ। 

ਮੈਂ ਹਮੇਸ਼ਾ ਹੀ ਇਹ ਸੋਚ ਕੇ ਲੌਟਰੀ ਪਾਉਣਾ ਕਿ ਜੇ ਨਿਕਲ ਆਈ ਤਾਂ ਰੱਬ ਦਾ ਸ਼ੁਕਰ ਮਨਾਵਾਂਗੇ ਤੇ ਜੇ ਨਾ ਨਿਕਲੀ ਤਾਂ ਲੋਕ ਭਲਾਈ ਹੀ ਸਹੀ। ਮੇਰੀ ਮਾਇਆ ਕਿਸੇ ਦੇ ਤਾਂ ਕੰਮ ਆਊ। ਸੋ ਇਸ ਸੋਚ ਨਾਲ ਮੈਂ ਹਮੇਸ਼ਾ ਬਹੁਤ ਸਸਤੀ ਟਿੱਕਟ ਖਰੀਦਦਾਂ ਤੇ ਉਹ ਲੌਟਰੀ ਖਰੀਦਦਾਂ ਜਿਸ ਵਿਚ ਇਨਾਮ ਬਹੁਤ ਹੋਵੇ। ਸੋ ਮੈਂ ਸੱਤ ਅੱਠ ਡਾਲਰ ਵਿਚ ਦੱਸ ਮਿਲਿਅਨ ਡਾਲਰ ਵਾਲੀ ਟਿੱਕਟ ਖਰੀਦ ਲਈ ਤੇ ਘਰ ਨੂੰ ਚਾਲੇ ਪਾ ਦਿੱਤੇ।

ਰਸਤੇ ਵਿਚ ਕਾਰ ਚਲਾਉਂਦਿਆਂ ਮੇਰੀ ਸੋਚ ਕੁੱਝ ਜ਼ਿਆਦਾ ਹੀ ਲਾਲਚੀ ਤੇ ਦਿਆਨਤਦਾਰ ਹੋ ਗਈ । ਮੈਂ ਸੋਚ ਰਿਹਾ ਸੀ ਕਿ ਜੇ ਲਾਟਰੀ ਨਿਕਲ ਆਈ ਤਾਂ ਮੈਂ ਅੱਧਾ ਇਨਾਮ ਆਪਣੇ ਮਿੱਤਰ ਨੂੰ ਦੇਦੂੰ। ਸੋ ਮੈਂ ਘਰ ਪਹੁੰਚ ਕਿ ਰੱਬ ਅੱਗੇ ਅਰਦਾਸ ਕੀਤੀ ਕਿ ਜੇ 10 ਮਿਲੀਅਨ ਡਾਲਰ ਵਾਲੀ ਲਾਟਰੀ ਨਿਕਲੀ ਤਾਂ ਮੈਂ 5 ਮਿਲੀਅਨ ਆਪਣੇ ਮਿੱਤਰ ਨੂੰ ਦੇਦੂੰ। ਫਿਰ ਮੈਂ 5 ਮਿਲੀਅਨ ਡਾਲਰ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਅਤੇ ਕੁੱਝ ਦਿਨ ਇਹੀ ਸੋਚਦਾ ਰਿਹਾ ਕਿ ਮੈਂ ਇਹਨਾਂ ਡਾਲਰਾਂ ਦਾ ਕੀ ਕਰਾਂਗਾ।

ਮੈਂ ਲੋਚਿਆ ਕਿ ਪਹਿਲਾਂ ਤਾਂ ਮੈਂ 2500 ਏਕੜ ਜ਼ਮੀਨ ਖਰੀਦੂੰਗਾ। ਫਿਰ ਮੈਂ ਸ਼ਹਿਰੀ ਜਾਇਦਾਦ ਬਣਾਊਂਗਾ ਤੇ ਫਿਰ ਰੂਸ, ਕਨੇਡਾ ਤੇ ਅਮਰੀਕਾ ਘੁੰਮਣ ਜਾਊਂਗਾ। ਮੈਂ ਖੁਸ਼ੀ-ਖੁਸ਼ੀ ਕੁਝ ਦਿਨ ਬੀਤ ਜਾਣ ਦਿੱਤੇ। ਮੈਂਨੂੰ ਯਕੀਨ ਸੀ ਕਿ ਲਾਟਰੀ ਜ਼ਰੂਰ ਨਿਕਲੇਗੀ ਪਰ 10 ਮਿਲੀਅਨ ਡਾਲਰ ਦਾ ਭਰੋਸਾ ਨਹੀਂ ਸੀ। ਸੋ ਕੁਝ ਦਿਨ ਬਾਅਦ ਮੈਂ ਨਿਊਜ਼ਅਜੈਂਸੀ ਤੇ ਲਾਟਰੀ ਦਾ ਪਤਾ ਕੀਤਾ। ਮੇਰੀ ਲਾਟਰੀ ਨਿਕਲ ਗਈ ਸੀ ਤੇ ਮੇਰੀ ਖੁਸ਼ੀ ਸੱਤਵੇਂ ਆਸਮਾਨ ਤੇ ਸੀ। ਮੈਂ $25.35 ਜਿੱਤੇ ਸਨ ਪਰ ਖੁਸ਼ੀ ਮੈਂਨੂੰ 10 ਮਿਲੀਅਨ ਡਾਲਰਾਂ ਜਿੰਨੀ ਸੀ।

ਹੁਣ ਜੇ ਮੇਰਾ ਭਾਂਡਾ ਵੱਡਾ ਹੁੰਦਾ ਤੇ ਮੈਂ ਪੂਰੇ ਵਿਸ਼ਵਾਸ ਨਾਲ ਅਰਦਾਸ ਕੀਤੀ ਹੁੰਦੀ ਤਾਂ ਰੱਬ ਨੇ ਮੈਂਨੂੰ 10 ਮਿਲੀਅਨ ਵੀ ਦੇ ਦੇਣੇ ਸੀ। ਪਰ ਅੱਜ ਕੱਲ ਮੇਰੀ ਨੀਅਤ ਕੰਮ ਵਿੱਚ ਹੈ ਤੇ ਜੇ ਦਸ ਨਹੁੰਆਂ ਦੀ ਕਮਾਈ ਨਾਲ 10 ਮਿਲੀਅਨ ਡਾਲਰ ਮਿਲ ਜਾਣ ਤਾਂ ਜ਼ਿਆਦਾ ਬਿਹਤਰ ਹੈ। ਸੋ ਆਪਾਂ ਆਵਦੀ ਅਰਦਾਸ ਦੇ ਪੱਕੇ ਰਹੇ ਤੇ ਅੱਧੇ ਡਾਲਰ ਆਪਣੇ ਮਿੱਤਰ ਨੂੰ ਦੇ ਦਿੱਤੇ। ਅਤੇ ਰੱਬ ਨੇ ਵੀ ਆਪਾਂ ਨੂੰ ਕੰਮ ਵਾਲੇ ਰਾਹ ਪਾ ਦਿੱਤਾ।

Toxic Beloved 

She was a highly toxic person. Her remembrance made him feel dizzy and brought on nausea. In her presence his heart pounded like a piston, alarm bells rang in his ears and his soul just wanted to flee his body. She sucked life out of him and over the years he became chronically ill. Life with her was like a life imprisonment and their three daughters prevented any chance of his escape.

The man suffered over the years, his career floundered and he lost focus in his life. He looked ten years older than his real age and people sympathised with her for carrying the family burden. She flourished and always looked young while he was fast approaching death. One fine morning he was found dead in bed. She called the police and ambulance. Post mortem report revealed that he died of an acute heart attack.


A man who was a fine athlete in his youth, was known for being honest, forgetting enmity with anyone like a child and whose heart beat always stayed below sixty per minute, died of an heart attack. Police had no clue and treated his death as natural death in light of his chronic illness. She in fact got away with murder.


She killed him slowly over the years by her constant nagging and highly abusive behaviour. Her tongue was like scissors and gave him multiple stab wounds over the years. Her silence was even deadlier and he always feared for her volcano to burst anytime and burn the whole house with her lava. Finally, he couldn’t take it any longer and silently died in his bed during the night.


ਸਿਆਣਾ ਚੋਰ ਤੇ ਭੋਲਾ ਸਾਧ 

ਕਹਿੰਦੇ ਇੱਕ ਸਾਧ ਦੇ ਘਰ ਇੱਕ ਚੋਰ ਚੋਰੀ ਕਰਨ ਦੀ ਨੀਅਤ ਨਾਲ ਆ ਵੜਿਆ। ਹੁਣ ਝੋਟਿਆਂ ਦੇ ਘਰੋਂ ਲੱਸੀ ਕਿਵੇਂ ਮਿਲੇ? ਜਦ ਚੋਰ ਨੂੰ ਚੋਰੀ ਕਰਨ ਵਾਸਤੇ ਕੁੱਝ ਨਾ ਲੱਭਾ ਤਾਂ ਉਹ ਖਾਲੀ ਹੱਥ ਮੁੜ ਚੱਲਿਆ। ਇੰਨੇ ਨੂੰ ਸਾਧ ਦੀ ਵੀ ਨੀਂਦ ਟੁੱਟ ਗਈ ਅਤੇ ਉਸਨੇ ਚੋਰ ਖਾਲੀ ਹੱਥ ਜਾਂਦਾ ਵੇਖਿਆ। ਠੰਡੀ ਰੁੱਤ ਸੀ ਤੇ ਬਾਹਰ ਬਰਫ ਪਈ ਹੋਈ ਸੀ। ਸਾਧ ਨੂੰ ਚੋਰ ਤੇ ਤਰਸ ਆ ਗਿਆ ਤੇ ਉਸਨੇ ਚੋਰ ਨੂੰ ਆਪਣੀ ਕੰਬਲੀ ਲੈ ਜਾਣ ਲਈ ਕਿਹਾ।

ਪਰ ਚੋਰ ਹੈਰਾਨ ਤੇ ਪਸ਼ੇਮਾਨ ਹੋ ਗਿਆ। ਉਸਦੀ ਚੋਰੀ ਕਰਨ ਦੀ ਨੀਅਤ ਪਲਾਂ ਵਿੱਚ ਛੂ ਮੰਤਰ ਹੋ ਗਈ ਅਤੇ ਉਹ ਸਾਧ ਦੇ ਪੈਰੀਂ ਡਿੱਗ ਪਿਆ। ਕਹਿਣ ਦਾ ਭਾਵ ਇਹ ਹੈ ਕਿ ਚੰਦਨ ਦੇ ਰੁੱਖ ਉੱਤੇ ਉਸਦੀ ਠੰਡਕ ਤੇ ਸੁਗੰਧ ਕਰਕੇ ਸੱਪ ਬਹੁਤ ਲਿਪਟਦੇ ਹਨ ਪਰ ਚੰਦਨ ਵਾਂਗ ਸਾਧ ਮਨੁੱਖ ਜ਼ਹਿਰੀਲੇ ਨਹੀਂ ਹੋ ਜਾਂਦੇ। ਚੋਰਾਂ ਨੂੰ ਮੋਰ ਪੈਂਦੇ ਤਾਂ ਤੁਸੀਂ ਸੁਣੇ ਹੋਣੇ ਪਰ ਕਦੇ ਸਾਧ ਪੈਂਦੇ ਸੁਣੇ?

ਬਹੁਤੇ ਸਿਆਣੇ ਲੋਕ ਥੋੜੇ ਜਿਹੇ ਨਿਕਟ ਵਰਤੀ ਲਾਭ ਲਈ ਚੋਰਾਂ ਵਾਂਗ ਜਾਣੇ ਅਣਜਾਣੇ ਵਿੱਚ ਹੀ ਆਪਣਾ ਦੀਨ ਇਮਾਨ ਗੁਆ ਦਿੰਦੇ ਹਨ। ਜਿੰਨੀ ਇਹਨਾਂ ਵਿੱਚ ਸਿਆਣਪ ਭਰੀ ਹੁੰਦੀ ਹੈ ਲੋਭ ਵੀ ਉਹਨਾਂ ਹੀ ਜ਼ਿਆਦਾ ਹੁੰਦਾ ਹੈ। ਇਹਨਾਂ ਸਿਆਣਿਆਂ ਨੂੰ ਅਕਸਰ ਹੀ ਵਹਿਮ ਹੁੰਦਾ ਹੈ ਕਿ ਇਹਨਾਂ ਵਰਗੀ ਚਿੱਟੀ ਚਾਦਰ ਕਿਸੇ ਦੀ ਨਹੀਂ। ਹੁਣ ਜਦੋਂ ਕਿਸੇ ਨਾਲ ਤੁਸੀਂ ਚੋਰੀ, ਠੱਗੀ, ਡਕੈਤੀ, ਧ੍ਰੋਹ, ਆਦਿ ਦਾ ਮਨ ਬਣਾ ਹੀ ਲਿਆ ਤਾਂ ਤੁਸੀਂ ਆਪਣੇ ਨਾਲ ਐਸੇ ਵਿਹਾਰ ਦੇ ਫਲ ਦਾ ਵੀ ਬੀਜ ਬੋ ਦਿੱਤਾ। ਸਮਾਂ ਆਉਣ ਤੇ ਕਿੱਕਰ ਕੰਡੇ ਹੀ ਉੱਗਦੀ ਹੈ ਅੰਬ ਨਹੀਂ। 

ਹੁਣ ਐਸੇ ਚੋਰਾਂ ਅਤੇ ਸਾਧਾਂ ਦੀ ਪਰਖ ਦਾ ਵੀ ਇੱਕ ਲਿਟਮਸ ਟੈਸਟ ਹੁੰਦਾ ਹੈ। ਉਦਾਹਰਣ ਵਜੋਂ ਸਿਆਣੇ ਚੋਰ ਨੂੰ ਅਕਸਰ ਹੀ ਮਾਮਾ ਅਖਵਾਉਣ ਦਾ ਬਹੁਤ ਸ਼ੌਂਕ ਹੁੰਦਾ ਪਰ ਉਹ ਆਪਣੇ ਆਪ ਨੂੰ ਸਾਲਾ ਨਹੀਂ ਅਖਵਾਉਣਾ ਚਾਹੁੰਦਾ। ਹੁਣ ਜਿਸਨੂੰ ਮਾਮਾ ਬਣਨ ਦਾ ਸ਼ੌਂਕ ਹੋਵੇ ਉਸਨੂੰ ਸਾਲਾ ਬਣਨ ਲਈ ਵੀ ਤਿਆਰ ਰਹਿਣਾ ਚਾਹੀਦਾ ਨਹੀਂ ਤਾਂ ……. ਤਾਂ ਲੋਕਾਂ ਕਹਿ ਹੀ ਦੇਣਾ। ਪਰ ਸਾਧ ਮਨੁੱਖ ਕਿੱਕਰ ਦੇ ਤੁੱਕਿਆਂ ਦਾ ਵੀ ਅਚਾਰ ਪਾ ਲੈਂਦਾ ਅਤੇ ਮਾਮਾ ਤੇ ਸਾਲਾ ਅਖਵਾਉਣ ਵਿੱਚ ਵੀ ਆਪਣੀ ਟੌਹਰ ਸਮਝਦਾ।

Dreams of a lovesick heart 

I often dream of paradise lost,

Of my innocence frolicking in dust,

That stupid fighting over stolen lunches,

And residential school mafia backbenchers,

Of teenage infatuation and romances, 

Which make me go in deep trances.


I often dream of prophetic dreams,

Of treachery of fickle minded pears,

And their eyes crying crocodile tears,

Of serpents in my lovely courtyard, 

That make my life treacherously hard,

Which make me feel completely isolated.


I often dream of mundane phenomenon,

Of messages lost in complex interpretation,

That make me aware of things hidden,

Under the dirt of my worldly education,

Buried deep in my nether regions,

Which make me feel highly maudlin (homesick).


I often dream of ethereal deities,

Of luxury of their sensorial beauties,

And find myself amidst musical melodies,

That play the desires of my lovesick heart,

And my soul’s longing for my beloved,

Which make me feel tragically composed. 

ਔਜ਼ੀ, ਭਾਰਤੀ, ਪੰਜਾਬੀ ਤੇ ਗੁਰਬਾਣੀ

ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਲਗਭਗ 468,800 ਹੈ ਅਤੇ ਪੰਜਾਬੀ ਸਭ ਤੋਂ ਵੱਧ ਰਫਤਾਰ ਨਾਲ ਵੱਧਣ ਵਾਲੀ ਭਾਸ਼ਾ ਹੈ। ਭਾਰਤੀ ਲੋਕਾਂ ਦੇ  ਪਰਵਾਸ ਦਾ ਸਭ ਤੋਂ ਵੱਡਾ ਕਾਰਨ ਆਰਥਿਕ ਤੰਗੀ ਅਤੇ ਬਿਹਤਰ ਜ਼ਿੰਦਗੀ ਦੀ ਤਲਾਸ਼ ਹੈ। ਬਹੁਤੇ ਪ੍ਰਵਾਸੀ ਇੱਥੇ ਆ ਕੇ ਸੁੱਖ ਦਾ ਸਾਹ ਲੈਂਦੇ ਹਨ ਕਿਉਂਕਿ ਨਾ ਤਾਂ ਇੱਥੇ ਕੋਈ ਬਹੁਤੀ ਰਿਸ਼ਵਤਖੋਰੀ ਹੈ, ਨਾ ਸਰਕਾਰ ਦੀ ਵਧੀਕੀ, ਨਾ ਕੋਈ ਦੰਗੇ ਫ਼ਸਾਦ, ਨਾ ਅੱਤਵਾਦ, ਨਾ ਸਿਆਸਤਦਾਨਾਂ ਤੇ ਬਦਮਾਸ਼ਾਂ ਦਾ ਭੈਅ, ਨਾ ਇਸ਼ਕ ਦੇ ਵੈਰੀ, ਨਾ ਇਸ਼ਕ ਤੇ ਪਹਿਰੇ, ਆਦਿ।

ਪੁਲਿਸ, ਪ੍ਰਸ਼ਾਸਨ ਤੇ ਸਿਆਸਤਦਾਨ ਤੁਹਾਨੂੰ ‘ਸਰ’ ਕਹਿਕੇ ਬੁਲਾਉਂਦੇ ਹਨ ਤੇ ਤੁਹਾਨੂੰ ਇਉਂ ਰਗੜਦੇ ਹਨ ਜਿਵੇਂ ਕੋਈ ਮੱਲ ਤੁਹਾਨੂੰ ਮਾਲਸ਼ ਵੇਲੇ ਰਗੜੇ। ਸਰਕਾਰ ਤੁਹਾਨੂੰ ਟੈਕਸਾਂ ਰਾਹੀਂ ਇਉਂ ਚੂਸਦੀ ਹੈ ਜਿਵੇਂ ਭੌਰ ਫੁੱਲ ਨੂੰ। ਇਸੇ ਕਰਕੇ ਹੀ ਤਾਂ ਪ੍ਰਵਾਸੀ ਆਪਣੇ ਜਜਮਾਨਾਂ ਦੇ ਸਿਹਤ ਪ੍ਰਬੰਧ, ਸਿੱਖਿਆ ਦੇ ਮਿਆਰ, ਉੱਚੀ ਰਹਿਣੀ ਸਹਿਣੀ ਆਦਿ ਦੇ ਸੋਹਲੇ ਗਾਉਂਦੇ ਨਹੀਂ ਥੱਕਦੇ।

ਜਦ ਸਖ਼ਤ ਮਿਹਨਤ ਕਰਕੇ ਮਾਇਆ ਜੇਬ ਵਿੱਚ ਆਉਂਦੀ ਹੈ ਤਾਂ ਪ੍ਰਵਾਸੀ ਮਜ਼ਦੂਰ ਫਿਰ ਉਹੋ ਕਰਦਾ ਹੈ ਜੋ ਅੰਨਾ ਅੱਖਾਂ ਦੇ ਮਿਲਣ ਤੇ ਕਰਦਾ ਹੈ, ਭੁੱਖਾ ਰੋਟੀ ਦੇ ਮਿਲਣ ਤੇ, ਨੰਗਾ ਨੰਗੇਜ਼  ਢਕੇ ਜਾਣ ਤੇ, ਨਿਆਸਰਾ ਆਸਰਾ ਮਿਲ ਜਾਣ ਤੇ, ਆਸ਼ਕ ਮਸ਼ੂਕ ਦੇ ਮਿਲਣ ਤੇ, ਨਸ਼ੇੜੀ ਨਸ਼ੇ ਦੇ ਮਿਲਣ ਤੇ, ਅਤੇ ਕੁੱਝ ਅਜਿਹੇ ਵੀ ਹਨ ਜੋ ਇਹ ਮਾਇਆ ਆਪਣੇ ਘਰ ਭੇਜਦੇ ਹਨ ਤੇ ਕੁੱਝ ਲੋਕ ਭਲਾਈ ਤੇ ਲਾਉਂਦੇ ਹਨ। ਪਰ ਬਹੁਤੇ ਇਸ ਪਰਾਈ ਮਾਇਆ ਦੀ ਚਕਾਚੌਂਧ ਵਿੱਚ ਅੰਨੇ ਹੋਕੇ ਇਸ ਵਿੱਚ ਖਚਿਤ ਹੋ ਆਪਣਾ ਮੂਲ ਗਵਾਉਂਦੇ ਹਨ। 

ਜਦ ਇਨਸਾਨ ਨੂੰ ਰੋਟੀ, ਕੱਪੜਾ, ਮਕਾਨ ਆਦਿ ਮਿਲ ਜਾਂਦਾ ਹੈ ਤਾਂ ਉਸਦੀ ਹਉਮੈ ਆਪਣੀ ਹਵਸ ਦੀ ਭਾਲ ਵਿੱਚ ਲੋਕਾਂ ਦੀਆਂ ਕੰਧਾਂ ਢਾਹੁੰਦੀ ਹੈ, ਲੋਕਾਂ ਨੂੰ ਮੱਤਾਂ ਦਿੰਦੀ ਹੈ, ਸ਼ਰੀਕਾਂ ਨੂੰ ਅੱਗ ਲਾਉਂਦੀ ਹੈ, ਤੇ ਸਰਪੰਚ/ਘੜੰਮ ਚੌਧਰੀ ਬਣ ਹੋਕੇ ਦਿੰਦੀ ਫਿਰਦੀ ਹੈ ਕਿ ਹੈ ਕੋਈ ਮੇਰੇ ਵਰਗਾ, ਕੌਣ ਕਰ ਲਊ ਮੇਰੀ ਰੀਸ, ਮੈਂ ਤਾਂ ਕੁੱਤੀਆਂ ਚੜ੍ਹਾਦੂੰ ਕੰਧਾਂ ਤੇ ਆਦਿ। ਗੱਲ ਕੀ ਕਿ ਅੰਨਾ ਹੋਇਆ ਇਨਸਾਨ ਹਰ ਉਹ ਹੀਲਾ ਕਰਦਾ ਹੈ ਜਿਸ ਨਾਲ ਉਸਦੀ ਹਉਮੈ ਨੂੰ ਪੱਠੇ ਪੈਣ ਤੇ ਫਿਰ ਉਹ ਕੋਈ ਮੌਕਾ ਵੀ ਅਜਾਈਂ ਨਹੀਂ ਜਾਣ ਦਿੰਦਾ।

ਜਿਸ ਤਰ੍ਹਾਂ ਦੁਨੀਆ ਗੋਲ ਹੈ ਉਸੇ ਤਰ੍ਹਾਂ ਫਿਰ ਹਉਮੈ ਵੀ ਆਂਡੇ ਦੇਣ ਆਪਣੇ ਹੀ ਘਰ ਆਉਂਦੀ ਹੈ। ਫਿਰ ਬਹੁਤੇ ਪ੍ਰਵਾਸੀਆਂ ਦੇ ਘਰਾਂ ਵਿੱਚ ਜਜਮਾਨਾਂ ਵਾਂਗੂੰ ਨਿੱਤ ਕੁੱਤੀ-ਚੀਕਾ ਹੁੰਦਾ । ਫਿਰ ਪਾਣੀ, ਗੈਸ, ਬਿਜਲੀ, ਫੋਨ ਦੇ ਬਿੱਲਾਂ ਪਿੱਛੇ, ਗੱਡੀਆਂ ਤੇ ਘਰ ਦੀਆਂ ਕਿਸ਼ਤਾਂ ਕਰਕੇ, ਆਦਿ ਨਿੱਤ ਕਲੇਸ਼ ਹੁੰਦਾ। ਤੇ ਫਿਰ ਫਿਕਰ, ਚਿੰਤਾ, ਡਰ, ਗੁੱਸਾ, ਲਾਲਚ, ਈਰਖਾ, ਭੁਲੇਖੇ, ਆਦਿ ਆ ਇਹਨਾਂ ਨੂੰ ਘੇਰਦੇ ਹਨ। ਫਿਰ ਤਿਤਲੀਆਂ ਨੂੰ ਖੰਭ ਲੱਗਦੇ ਹਨ ਤੇ ਗੱਲਾਂ ਖ਼ਬਰਾਂ ਬਣਦੀਆਂ ਹਨ ਅਤੇ ਇਹ ਕੂੰਜਾਂ ਵਾਂਗ ਸਹਿ ਕੋਸਾਂ ਦੂਰ ਆਪਣਿਆਂ ਕੋਲ ਮਿੰਟਾਂ ਸਕਿੰਟਾਂ ਵਿੱਚ ਪਹੁੰਚਦੀਆਂ ਹਨ।

 ਫਿਰ ਇਹ ਘਰੇਲੂ ਝਗੜੇ ਫੋਨ, ਵਟਸਐਪ, ਫੇਸਬੁੱਕ, ਆਦਿ ਦੁਆਰਾ ਟੈਲੀਵਿਜ਼ਨ ਨੈੱਟਵਰਕ ਦੇ ਸੋਪ ਔਪਰਾ ਵਾਂਗਰ ਚੱਲਦੇ ਹਨ। ਕੁਝ ਕੁ ਜਸਪਾਲ ਭੱਟੀ ਦੇ ਫਲਾਪ ਸ਼ੋ ਵਾਂਗਰ ਫਲਾਪ ਹੋ ਜਾਂਦੇ ਹਨ ਤੇ ਕੁੱਝ ਬੋਲਡ ਐਂਡ ਬਿਊਟੀਫੁੱਲ ਵਾਂਗਰ ਹਿੱਟ। ਫਿਰ ਇਹ ਆਪਣੇ ਘਰ ਦੀ ਲੱਗੀ ਤੇ ਮਾਤਮ ਮਨਾਉਂਦੇ ਹਨ ਤੇ ਲੋਕ ਇਸਨੂੰ ਬਸੰਤਰ ਸਮਝ ਹੱਥ ਸੇਕਦੇ ਹਨ।

ਇਸੇ ਬਹਾਨੇ ਪੁਲਸ, ਕੋਰਟਾਂ, ਵਕੀਲਾਂ, ਸਰਪੰਚਾਂ, ਕਾਉਂਸਲਰਾਂ, ਆਦਿ ਦਾ ਤੋਰੀ ਫੁਲਕਾ ਚੱਲਦਾ ਰਹਿੰਦਾ ਤੇ ਮੇਰੇ ਵਰਗੇ ਲੇਖਕਾਂ ਦੀ ਕਲਮ ਨੂੰ ਮਸਾਲਾ ਮਿਲ ਜਾਂਦਾ। ਬਹੁਤੇਰਿਆਂ ਨੂੰ ਆਪਣੇ ਜੁਆਕਾਂ ਦਾ ਕੁਰਾਹੇ ਪੈਣ ਦਾ ਡਰ ਸਤਾਉਂਦਾ ਅਤੇ ਉਹਨਾਂ ਨੂੰ ਆਪਣੀਆਂ ਕਮਾਈਆਂ ਵੱਢ-ਵੱਢ ਖਾਂਦੀਆਂ। ਜ਼ਿੰਦਗੀ ਫਿਰ ਐਸਾ ਪਲਟਾ ਖਾਂਦੀ ਹੈ ਕਿ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤੇ ਦਿਨ ਨੂੰ ਚੈਨ। ਪਰ ਇਸ ਸਮੱਸਿਆ ਦਾ ਵੀ ਹੱਲ ਹੈ ਤੇ ਉਹ ਹੈ ਗੁਰਬਾਣੀ। 

ਆਸਟ੍ਰੇਲੀਆ ਵਿੱਚ ਪੰਜਾਬੀ ਪ੍ਰਵਾਸ ਦੀ ਇਹ ਤੀਜੀ ਲਹਿਰ ਹੈ ਅਤੇ ਇਹ ਪਿਛਲੀਆਂ ਦੋਹਾਂ ਨਾਲੋਂ ਬਹੁਤ ਵੱਡੀ ਹੈ। ਹੁਣ ਬਹੁਤੇ ਪੰਜਾਬੀ ਸਟੂਡੈਂਟ ਅਤੇ ਸਕਿੱਲਡ ਵੀਜ਼ੇ ਦੇ ਆਧਾਰ ਤੇ ਆ ਰਹੇ ਹਨ ਅਤੇ ਬਹੁਤੇ ਗੁਰਬਾਣੀ ਨਾਲੋਂ ਟੁੱਟੇ ਹੋਏ ਹਨ। ਇਹ ਆਵਦਾ ਪਤਿਤਪੁਣਾ ਨਾਲ ਲੈਕੇ ਆਉਂਦੇ ਹਨ ਅਤੇ ਗੋਰਿਆਂ ਦੀ ਮਾਇਆ ਵਿੱਚ ਗੁਆਚਣ ਦਾ ਕੋਈ ਮੌਕਾ ਨਹੀਂ ਗਵਾਉਂਦੇ। ਕੁਝ ਕੁ ਨੇ ਤਾਂ ਆਪਣਾ ਧਰਮ ਵੀ ਛੱਡ ਦਿੱਤਾ ਹੈ। 

ਪਰ ਇੱਥੇ ਪੁੱਠੀ ਗੰਗਾ ਵਗ ਰਹੀ ਹੈ। ਗੋਰੇ ਆਪਣਾ ਧਰਮ ਛੱਡ ਪੂਰਬੀ ਦਰਸ਼ਨ ਵੱਲ ਜਾ ਰਹੇ ਹਨ। ਜਿਸ ਕਰਕੇ ਆਯੁਰਵੇਦ, ਯੋਗ, ਰੇਕੀ, ਐਕਿਊਪੰਕਚਰ, ਸਨਾਤਨ, ਬੋਧੀ, ਇਸਲਾਮ ਤੇ ਸਿੱਖ ਧਰਮ, ਆਦਿ ਬੜੀ ਤੇਜ਼ੀ ਨਾਲ ਫੈਲ ਰਹੇ ਹਨ। ਕਾਰਨ ਸਪੱਸ਼ਟ ਹੈ ਕਿ ਕੀ ਗੋਰਾ ਤੇ ਕੀ ਸਾਂਵਲਾ ਕਲਯੁਗ ਵਿੱਚ ਬਹੁਤੇ ਲੋਕ ਭਟਕੇ ਹੋਏ ਹਨ। 

ਬਹੁਤਿਆਂ ਨੂੰ ਦੂਜਿਆਂ ਦੀ ਥਾਲੀ ਵਿੱਚ ਲੱਡੂ ਵੱਡਾ ਲੱਗਦਾ ਹੈ। ਗੋਰਿਆਂ ਨੂੰ ਕਾਲੇ, ਸਾਂਵਲੇ ਤੇ ਪੀਲੇ ਪਸੰਦ ਆ ਰਹੇ ਹਨ ਤੇ ਇਹਨਾਂ ਨੂੰ ਗੋਰੇ। ਇਹੀ ਰੁਝਾਨ ਅੰਤਰਾਸ਼ਟਰੀ ਵਿਉਪਾਰ ਤੇ ਜਿਓਪੌਲੀਟਿਕਸ ਵਿੱਚ ਹੈ। ਕਹਿਣ ਦਾ ਭਾਵ ਇਹ ਹੈ ਕਿ ਕਿਸੇ ਭੁੱਖੇ ਨੇ ਪੁੱਛਿਆ ਕਿ ਇੱਕ ਤੇ ਇੱਕ ਕਿੰਨੇ ਹੋਏ, ਅੱਗੋਂ ਜੁਆਬ ਆਇਆ ਦੋ ਰੋਟੀਆਂ।

ਸੋ ਇਸ ਦੁਨੀਆ ਵਿੱਚ ਸਭ ਭੁੱਖੇ ਤੇ ਮੰਗਤੇ ਹੀ ਹਨ। ਸਭ ਨੂੰ ਆਪੋ ਆਪਣੀ ਪਈ ਹੋਈ ਹੈ। ਜੇ ਮੰਨੋ ਤਾਂ ਸਭ ਆਪਣੇ ਹੀ ਹਨ ਜੇ ਨਾ ਮੰਨੋ ਤਾਂ ਸਭ ਬੇਗਾਨੇ। ਸੋ ਸਰਬ ਰੋਗ ਕਾ ਅਉਖਦ ਨਾਮ ਦੇ ਵਾਕ ਅਨੁਸਾਰ ਪੰਜਾਬੀ ਵੀਰਾਂ ਭੈਣਾਂ ਨੂੰ ਬੇਨਤੀ ਹੈ ਬਈ ਆਵਦਾ ਮੂਲ ਨੂੰ ਨਾ ਗਵਾਓ। ਗੁਰਬਾਣੀ ਦੇ ਲੜ ਲੱਗੋ ਤੇ ਆਪਣੇ ਵਿਕਾਰਾਂ ਤੇ ਕਾਬੂ ਪਾਓ। 

ਆਪਣੀ ਹਉਮੈ ਦੇ ਜ਼ੋਰ ਨਾਲ ਪਾਉਣ ਨੂੰ ਤਾਂ ਤੁਸੀਂ ਸਾਰੇ ਭੂ ਖੰਡਾਂ ਤੇ ਫ਼ਤਿਹ ਪਾ ਸਕਦੇ ਹੋ ਪਰ ਮਰਨਾ ਫਿਰ ਵੀ ਤੁਸੀਂ ਕੌਡੀਆਂ ਦੇ ਭਾਅ ਹੀ ਹੈ। ਤੁਹਾਡੇ ਰਾਜ ਘਰਾਣਿਆਂ ਦਾ ਵੀ ਉਸੇ ਤਰ੍ਹਾਂ ਜਲੂਸ ਨਿਕਲੇਗਾ ਜਿਸ ਤਰ੍ਹਾਂ ਗੋਰਿਆਂ ਦੇ ਰਾਜ ਘਰਾਣਿਆਂ ਦਾ। ਇਹਨਾਂ ਦੀ ਪੱਤ ਹਰ ਸਾਲ ਅਖ਼ਬਾਰਾਂ/ਟੀ ਵੀ ਵਿੱਚ ਰੁਲਦੀ ਹੈ ਤੇ ਆਮ ਇਨਸਾਨ ਦਾ ਇਖ਼ਲਾਕ ਆਪਣੇ ਪਿੰਡਾਂ ਦੇ ਕਮ ਜਾਤਾਂ ਤੋਂ ਵੀ ਨੀਵਾਂ। ਖਸਮੁ ਵਿਸਾਰੇ ਤੇ ਕਮਜਾਤਿ। ਨਾਨਕ ਨਾਵੈ ਬਾਝੁ ਸਨਾਤੁ ।।4।।3।।

ਤੁਹਾਨੂੰ ਭਾਰਤ ਵਿੱਚੋਂ ਇਸ ਕਰਕੇ ਨਹੀਂ ਉਜਾੜਿਆ ਜਾ ਰਿਹਾ ਕਿ ਤੁਸੀਂ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਇਸ਼ਟ ਗਵਾਓ ਤੇ ਕੁੱਤੇ ਦੀ ਮੌਤ ਮਰੋਂ। ਸਗੋਂ ਤੁਹਾਡੇ ਪਰਵਾਸ ਨਾਲ ਗਿਆਨ ਤੇ ਸਿੱਖੀ ਦਾ ਵੀ ਪਰਵਾਸ ਹੋ ਰਿਹਾ। ਜੇ ਗੁਰਬਾਣੀ ਨਾਲ ਜੁੜੇ ਰਹੋਂਗੇ ਤਾਂ ਵਿਦੇਸ਼ਾਂ ਵਿੱਚ ਵੀ ਰਾਜ ਮਾਣੋਂਗੇ ਕਿਉਂਕਿ ਇਹਨਾਂ ਮੁਲਕਾਂ ਵਿੱਚ ਅਧਿਆਤਮਕ ਭੂਮੀ ਖਾਲੀ  ਪਈ ਹੈ ਤੇ ਮਾਨਸਿਕ ਸੰਤਾਪ ਦਿਨੋਂ ਦਿਨ ਵੱਧ ਰਿਹਾ ਹੈ। ਸੋ ਖ਼ੁਦ ਗੁਰਬਾਣੀ ਨੂੰ ਸਮਝੋ ਤੇ ਇਹ ਗਿਆਨ ਆਪਣੀ ਅਗਲੀ ਪੀੜੀ ਨੂੰ ਵੀ ਦੇਵੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੇ ਤੁਹਾਡੇ ਤੋਂ ਬਾਅਦ ਆਉਣ ਵਾਲਿਆਂ ਨੂੰ ਤੱਤੀ ਵਾ ਵੀ ਨਹੀਂ ਲੱਗੇਗੀ। 

ਸਤਿ ਸ਼੍ਰੀ ਅਕਾਲ।।

Divided by beliefs 

​A Pakistani Sindhi and a Sikh Punjabi strike an interesting conversation living in a student accommodation in Australia. 

Sindhi: So what are you studying and where?

Punjabi: I’m studying at University of South Australia and doing a Masters by Research. And you?

Sindhi: I’m also studying at UniSA and doing my Masters in Engineering. So what are you researching?

Punjabi: I’m researching Australia India Comprehensive Economic Cooperation Agreement.

Sindhi: What’s that?

Punjabi: Australia and India are trying to negotiate a free trade agreement between themselves. This will help in abolishing a lot of trade barriers like customs, duties, taxes, legal impediments, bureaucratic red tape, corruption, non-commercial barriers, etc.

Sindhi: Hang on! Isn’t India a great country and doing great under Modi’s leadership? Didn’t that demonetisation thingy and IT help India cut back on corruption?

Punjabi: Great country my foot! In India a cow’s life is better than a woman’s life. People get killed if they kill a cow and nobody does anything to stop such murders. But if women get raped the conviction rate is less than ten percent.

Sindhi: I thought Pakistan was much worse. 

Punjabi: Ha…religion is irrelevant when you have the same blood, culture and values.

Sindhi: Oh yes! When intent is same, religion is irrelevant. But isn’t India going to overtake China in the near future? You guys have such a big consumer market and been to the Moon and Mars. 

Punjabi: Never! Indian economy is more internal because of it’s size. It’s never going to be like China. Moreover, in order to marginalise and breakup Pakistan India is going to break itself up. China is investing more than fifty billion dollars in that corridor up to Gwaadar port. China and Pakistan will destabilise Jammu and Kashmir and Punjab if Chinese investment is threatened. War will pull the whole region backward.

Sindhi: Oh yes! You guys have problems in the North and North East. I’m aware about that.

Punjabi: Most of the people living beyond Delhi are cowards. It’s only Punjabis living in both countries that are the real deal. Rest are just sheeps. 

Sindhi: I agree. Punjabis are very dominant in Pakistan too. I am also a Punjabi but my family lives in Karachi. We have our business there. Anyways, it was nice meeting you. I got to go. See you soon.

They meet again the next day in the living room and watch TV together. While they are chatting, it comes up in the news that Pakistani army has killed two Indian soldiers and mutilated their bodies and militants have shot five policemen in Kashmir Valley. 

And a strange silence prevails between them. But then they both laugh it away knowing fully well of the stupid intentions behind the border skirmishes. While their soldiers are involved in tit for tat at the borders they live in the same building as good neighbours. They meet every day, share smiles and ask about each other’s welfare as culturally good brothers ought too. But behind their smiles they hide their pain and feel sorry at the stupidity of their leaders. They are divided by faith but united by same skin, culture, blood and values in a foreign land.