Responsible Gambling 

​ਜ਼ਿੰਮੇਵਾਰ ਸੱਟਾ 

ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਮੇਰੇ ਇੱਕ ਮਿੱਤਰ ਨੇ ਆਪਣੇ ਵਤਨ ਜਾਣਾ ਸੀ ਕਿਸੇ ਪਰਿਵਾਰਕ ਕਾਰਨ ਕਰਕੇ ਤੇ ਉਹਨਾਂ ਨੂੰ ਢਾਲਿਆਂ ਦੀ ਤੰਗੀ ਸੀ। ਉਹਨਾਂ ਦਾ ਗੁਣ ਹੈ ਕਿ ਉਹ ਰੱਬ ਤੋਂ ਬਿਨਾ ਛੇਤੀ ਕਦੇ ਕਿਸੇ ਨੂੰ ਸਵਾਲ ਨਹੀਂ ਪਾਉਂਦੇ। ਪਰ ਮੇਰੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦੇ ਹਨ। ਹੁਣ ਅੱਜ ਕੱਲ ਮੈਂ ਵੀ ਸੰਕਟ ਵਿੱਚੋਂ ਲੰਘ ਰਿਹਾ ਹਾਂ ਤੇ ਕਿਸੇ ਦੀ ਕੋਈ ਬਹੁਤੀ ਮਦਦ ਨਹੀਂ ਕਰ ਸਕਦਾ। ਉਹਨਾਂ ਮੈਂਨੂੰ ਕੋਈ ਸਵਾਲ ਨਹੀਂ ਪਾਇਆ ਤੇ ਆਪਾਂ ਵੀ ਰੱਬ ਦਾ ਸ਼ੁਕਰ ਮਨਾਇਆ। ਪਰ ਉਹਨਾਂ ਦੀ ਪੀੜ ਜ਼ਰੂਰ ਮਹਿਸੂਸ ਹੋਈ ਤੇ ਆਪਣੀ ਪੀੜ ਨਿਗੂਣੀ ਲੱਗੀ। 

ਸੋ ਕਿਸੇ ਬਹਾਨੇ ਕੁਝ ਦਿਨ ਬਾਅਦ ਮੇਰਾ ਮਨ ਬਹੁਤ ਖੁਸ਼ ਸੀ ਤੇ ਮੈਂ ਗਰੌਸਰੀ ਖਰੀਦਣ ਇਕ ਸ਼ਾਪਿੰਗ ਸੈਂਟਰ ਵਿਚ ਜਾ ਵੜਿਆ। ਜਦੋਂ ਖਰੀਦੋ ਫ਼ਰੋਖ਼ਤ ਕਰਕੇ ਮੈਂ ਵੂਲੀਸ ਤੋਂ ਬਾਹਰ ਨਿਕਲਿਆ ਤਾਂ ਨਿਗਾਹ ਸਾਹਮਣੇ ਲੌਟਰੀ ਵਾਲੀ ਦੁਕਾਨ ਤੇ ਪਈ। ਮੈਂ ਥੋੜ੍ਹਾ ਬਹੁਤ ਪੰਡਿਤਪੁਣਾ ਕਰ ਲੈਨਾਂ ਤੇ ਅਸੀਂ ਅਕਸਰ ਹੀ ਜੋਤਸ਼ ਵਾਲਾ ਸ਼ੁਗਲ ਕਰ ਲਈਦਾ। ਉਹਨਾਂ ਦੀ ਕੁੰਡਲੀ ਵਿੱਚ ਲੌਟਰੀ ਨਿਕਲਣੀ ਲਿਖੀ ਹੋਈ ਹੈ ਤੇ ਮੇਰੇ ਵੀ। ਮੈਂਨੂੰ ਭਾਰਤ ਵਿੱਚ ਵੀ ਕਈ ਵਾਰ ਨਿੱਕੀਆਂ ਮੋਟੀਆਂ ਲੌਟਰੀਆਂ ਨਿਕਲੀਆਂ ਤੇ ਆਸਟ੍ਰੇਲੀਆ ਵਿੱਚ ਵੀ। 

ਮੈਂ ਹਮੇਸ਼ਾ ਹੀ ਇਹ ਸੋਚ ਕੇ ਲੌਟਰੀ ਪਾਉਣਾ ਕਿ ਜੇ ਨਿਕਲ ਆਈ ਤਾਂ ਰੱਬ ਦਾ ਸ਼ੁਕਰ ਮਨਾਵਾਂਗੇ ਤੇ ਜੇ ਨਾ ਨਿਕਲੀ ਤਾਂ ਲੋਕ ਭਲਾਈ ਹੀ ਸਹੀ। ਮੇਰੀ ਮਾਇਆ ਕਿਸੇ ਦੇ ਤਾਂ ਕੰਮ ਆਊ। ਸੋ ਇਸ ਸੋਚ ਨਾਲ ਮੈਂ ਹਮੇਸ਼ਾ ਬਹੁਤ ਸਸਤੀ ਟਿੱਕਟ ਖਰੀਦਦਾਂ ਤੇ ਉਹ ਲੌਟਰੀ ਖਰੀਦਦਾਂ ਜਿਸ ਵਿਚ ਇਨਾਮ ਬਹੁਤ ਹੋਵੇ। ਸੋ ਮੈਂ ਸੱਤ ਅੱਠ ਡਾਲਰ ਵਿਚ ਦੱਸ ਮਿਲਿਅਨ ਡਾਲਰ ਵਾਲੀ ਟਿੱਕਟ ਖਰੀਦ ਲਈ ਤੇ ਘਰ ਨੂੰ ਚਾਲੇ ਪਾ ਦਿੱਤੇ।

ਰਸਤੇ ਵਿਚ ਕਾਰ ਚਲਾਉਂਦਿਆਂ ਮੇਰੀ ਸੋਚ ਕੁੱਝ ਜ਼ਿਆਦਾ ਹੀ ਲਾਲਚੀ ਤੇ ਦਿਆਨਤਦਾਰ ਹੋ ਗਈ । ਮੈਂ ਸੋਚ ਰਿਹਾ ਸੀ ਕਿ ਜੇ ਲਾਟਰੀ ਨਿਕਲ ਆਈ ਤਾਂ ਮੈਂ ਅੱਧਾ ਇਨਾਮ ਆਪਣੇ ਮਿੱਤਰ ਨੂੰ ਦੇਦੂੰ। ਸੋ ਮੈਂ ਘਰ ਪਹੁੰਚ ਕਿ ਰੱਬ ਅੱਗੇ ਅਰਦਾਸ ਕੀਤੀ ਕਿ ਜੇ 10 ਮਿਲੀਅਨ ਡਾਲਰ ਵਾਲੀ ਲਾਟਰੀ ਨਿਕਲੀ ਤਾਂ ਮੈਂ 5 ਮਿਲੀਅਨ ਆਪਣੇ ਮਿੱਤਰ ਨੂੰ ਦੇਦੂੰ। ਫਿਰ ਮੈਂ 5 ਮਿਲੀਅਨ ਡਾਲਰ ਦੇ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਅਤੇ ਕੁੱਝ ਦਿਨ ਇਹੀ ਸੋਚਦਾ ਰਿਹਾ ਕਿ ਮੈਂ ਇਹਨਾਂ ਡਾਲਰਾਂ ਦਾ ਕੀ ਕਰਾਂਗਾ।

ਮੈਂ ਲੋਚਿਆ ਕਿ ਪਹਿਲਾਂ ਤਾਂ ਮੈਂ 2500 ਏਕੜ ਜ਼ਮੀਨ ਖਰੀਦੂੰਗਾ। ਫਿਰ ਮੈਂ ਸ਼ਹਿਰੀ ਜਾਇਦਾਦ ਬਣਾਊਂਗਾ ਤੇ ਫਿਰ ਰੂਸ, ਕਨੇਡਾ ਤੇ ਅਮਰੀਕਾ ਘੁੰਮਣ ਜਾਊਂਗਾ। ਮੈਂ ਖੁਸ਼ੀ-ਖੁਸ਼ੀ ਕੁਝ ਦਿਨ ਬੀਤ ਜਾਣ ਦਿੱਤੇ। ਮੈਂਨੂੰ ਯਕੀਨ ਸੀ ਕਿ ਲਾਟਰੀ ਜ਼ਰੂਰ ਨਿਕਲੇਗੀ ਪਰ 10 ਮਿਲੀਅਨ ਡਾਲਰ ਦਾ ਭਰੋਸਾ ਨਹੀਂ ਸੀ। ਸੋ ਕੁਝ ਦਿਨ ਬਾਅਦ ਮੈਂ ਨਿਊਜ਼ਅਜੈਂਸੀ ਤੇ ਲਾਟਰੀ ਦਾ ਪਤਾ ਕੀਤਾ। ਮੇਰੀ ਲਾਟਰੀ ਨਿਕਲ ਗਈ ਸੀ ਤੇ ਮੇਰੀ ਖੁਸ਼ੀ ਸੱਤਵੇਂ ਆਸਮਾਨ ਤੇ ਸੀ। ਮੈਂ $25.35 ਜਿੱਤੇ ਸਨ ਪਰ ਖੁਸ਼ੀ ਮੈਂਨੂੰ 10 ਮਿਲੀਅਨ ਡਾਲਰਾਂ ਜਿੰਨੀ ਸੀ।

ਹੁਣ ਜੇ ਮੇਰਾ ਭਾਂਡਾ ਵੱਡਾ ਹੁੰਦਾ ਤੇ ਮੈਂ ਪੂਰੇ ਵਿਸ਼ਵਾਸ ਨਾਲ ਅਰਦਾਸ ਕੀਤੀ ਹੁੰਦੀ ਤਾਂ ਰੱਬ ਨੇ ਮੈਂਨੂੰ 10 ਮਿਲੀਅਨ ਵੀ ਦੇ ਦੇਣੇ ਸੀ। ਪਰ ਅੱਜ ਕੱਲ ਮੇਰੀ ਨੀਅਤ ਕੰਮ ਵਿੱਚ ਹੈ ਤੇ ਜੇ ਦਸ ਨਹੁੰਆਂ ਦੀ ਕਮਾਈ ਨਾਲ 10 ਮਿਲੀਅਨ ਡਾਲਰ ਮਿਲ ਜਾਣ ਤਾਂ ਜ਼ਿਆਦਾ ਬਿਹਤਰ ਹੈ। ਸੋ ਆਪਾਂ ਆਵਦੀ ਅਰਦਾਸ ਦੇ ਪੱਕੇ ਰਹੇ ਤੇ ਅੱਧੇ ਡਾਲਰ ਆਪਣੇ ਮਿੱਤਰ ਨੂੰ ਦੇ ਦਿੱਤੇ। ਅਤੇ ਰੱਬ ਨੇ ਵੀ ਆਪਾਂ ਨੂੰ ਕੰਮ ਵਾਲੇ ਰਾਹ ਪਾ ਦਿੱਤਾ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s