ਪੰਜਾਬ ਵਿਧਾਨ ਸਭਾ ਚੋਣਾਂ 2017

https://dbrarz.wordpress.com/2016/09/11/ਪੰਜਾਬ-ਚੋਣਾਂ-2017/?preview=true ਦੀ ਅਗਲੀ ਲੜੀ।

ਰਿਟਾਇਰਡ ਜਸਟਿਸ ਮਾਰਕੰਡੇ ਕਾਟਜੂ ਮੁਤਾਬਿਕ ਯੂ ਪੀ ਵਿੱਚ ਅਖਿਲੇਸ਼ ਯਾਦਵ ਦੀ ਪ੍ਰਧਾਨਗੀ ਵਾਲੀ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣੇਗੀ ਅਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਥੱਲੇ ਕਾਂਗਰਸ ਦੀ ਸਰਕਾਰ ਬਣੇਗੀ । ਜੇ ਉਹਨਾਂ ਦੀ ਮੰਨੀਏ ਤਾਂ ਹੁਣ ਮੁੱਖ ਚੋਣ ਮੁਕਾਬਲਾ ਕਾਂਗਰਸ ਅਤੇ ਆਪ ਵਿੱਚ ਹੀ ਹੈ। ਇਸਦੇ ਕਈ ਕਾਰਨ ਹਨ। 
ਪਹਿਲਾ, ਕੈਪਟਨ ਅਮਰਿੰਦਰ ਸਿੰਘ ਜੀ ਅੱਜ ਵੀ ਮੁੱਖ ਮੰਤਰੀ ਪਦ ਵਾਸਤੇ ਪੰਜਾਬੀਆਂ ਦੇ ਸਭ ਤੋਂ ਵੱਧ ਹਰਮਨ ਪਿਆਰੇ ਨੇਤਾ ਹਨ। ਇਸਦੇ ਉਲਟ ਆਪ ਪੰਜਾਬ ਕੋਲ ਕੋਈ ਵੀ ਨੇਤਾ ਨਹੀਂ ਹੈ ਜੋ ਇਸ ਪਦ ਦੇ ਕਾਬਲ ਹੋਵੇ ਜਾਂ ਫਿਰ ਕੋਈ ਤਜ਼ਰਬਾ ਰੱਖਦਾ ਹੋਵੇ ਸਿਵਾਏ ਅਰਵਿੰਦ ਕੇਜਰੀਵਾਲ ਸਾਹਿਬ ਦੇ। ਪਰ ਫਿਰ ਵੀ ਭਗਵੰਤ ਮਾਨ, ਫੂਲਕਾ ਸਾਹਿਬ, ਸਿਮਰਨਜੀਤ ਸਿੰਘ ਬੈਂਸ, ਆਦਿ ਤੇ ਕਿਆਸ ਕੀਤੀ ਜਾ ਸਕਦੀ ਹੈ। 

ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਹਨ ਜੇ ਆਪ ਬਹੁਮਤ  ਵਿੱਚ ਆ ਜਾਵੇ ਪਰ ਉਹ ਤਾਂ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਹਨ। ਇਹਨਾਂ ਚੋਣਾਂ ਵਿੱਚ ਉਹ ਪੰਜਾਬ ਵਿੱਚ ਕਿਸੇ ਵੀ ਸੀਟ ਤੋਂ ਚੋਣ ਨਹੀਂ ਲੜ ਰਹੇ। ਜੇ ਆਪ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੇ ਤਾਂ ਉਹਨਾਂ ਦੇ ਕਿਸੇ ਐੱਮ ਐੱਲ ਏ ਨੂੰ ਉਹਨਾਂ ਵਾਸਤੇ ਸੀਟ ਖਾਲੀ ਕਰਨੀ ਪਵੇਗੀ ਤਾਂਕਿ ਉਹ ਮੁੱਖ ਮੰਤਰੀ ਬਣਨ ਤੋਂ ਛੇ ਮਹੀਨਿਆਂ ਦੇ ਅੰਦਰ-ਅੰਦਰ ਵਿਧਾਨ ਸਭਾ ਦੇ ਮੈਂਬਰ ਬਣ ਸਕਣ ।
ਆਪ ਮੁੱਖ ਮੰਤਰੀ ਵਾਸਤੇ ਕਿਸੇ  ਦਾ ਵੀ ਨਾਮ ਪੇਸ਼ ਨਹੀਂ ਕਰ ਰਹੀ ਕਿਉਂਕਿ ਚੋਣਾਂ ਹੋਣ ਤੋਂ ਪਹਿਲਾਂ ਪਾਰਟੀ ਅਤੇ ਭਾਈਵਾਲਾਂ ਵਿੱਚ ਦੁਬਾਰਾ ਫੁੱਟ ਪੈ ਸਕਦੀ ਹੈ। ਆਪ ਇੱਕ ਨਵੀਂ ਕ੍ਰਾਂਤੀਕਾਰੀ ਪਾਰਟੀ ਹੋਣ ਕਰਕੇ ਇਸ ਵਿੱਚ ਵਲੰਟੀਅਰਾਂ ਅਤੇ ਨਵੇਂ ਲੀਡਰਾਂ ਦੀ ਭਰਮਾਰ ਹੈ। ਅਜੇ ਇਸਦੀ ਪੰਜਾਬ ਇਕਾਈ ਇੰਨੀ ਵਿਕਸਿਤ ਨਹੀਂ ਹੋਈ ਕਿ ਕਿਸੇ ਇਕ ਨੇਤਾ ਜਾਂ ਗਰੁੱਪ ਦੀ ਕਮਾਨ ਥੱਲੇ ਆ ਸਕੇ। ਇਸੇ ਕਰਕੇ ਹੀ ਇਸਦੇ ਸੰਸਥਾਪਕ ਲੀਡਰ ਪੰਜਾਬ ਵਿੱਚ ਇਸ ਤੇ ਇੰਨਾਂ ਜ਼ੋਰ ਲਗਾ ਰਹੇ ਹਨ। ਅਤੇ ਇਸੇ ਕਰਕੇ ਹੀ ਇਹ ਇਸਦੇ ਵਿਰੋਧੀਆਂ ਵੱਲੋਂ ਇਹ ਪਰਵਾਸੀਆਂ ਦੀ ਪਾਰਟੀ ਵਜੋਂ ਬਦਨਾਮ ਕੀਤੀ ਜਾ ਰਹੀ ਹੈ। 

ਦੂਸਰਾ, ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿੱਚ ਸ਼ਮੂਲੀਅਤ ਅਤੇ ਉਹਨਾਂ ਦਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਦੇ ਪਦ ਲਈ ਨਾਮ ਅੱਗੇ ਆਉਣਾ । ਹਾਲਾਂਕਿ ਕਾਂਗਰਸ ਵੱਲੋਂ ਜਾਂ ਕੈਪਟਨ ਸਾਹਿਬ ਵੱਲੋਂ ਇਸ ਮਾਮਲੇ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ । ਇੱਕ ਦਿਲਚਸਪ ਗੱਲ ਇਹ ਹੈ ਕਿ ਕੈਪਟਨ ਸਾਹਿਬ ਅਤੇ ਨਵਜੋਤ ਸਿੱਧੂ ਹੁਰੀਂ ਦੋਨੋਂ ਪਟਿਆਲਾ ਦੇ ਮੂਲ ਨਿਵਾਸੀ ਹਨ। ਦੋਨੋਂ ਹੀ ਸਿੱਧੂ ਬਰਾੜ ਭਾਈਚਾਰੇ ਅਤੇ ਫੂਲਕਿਆਂ ਵਿੱਚੋਂ ਹਨ ਜਿੰਨਾਂ ਤੇ ਛੇਵੇਂ ਅਤੇ ਦਸਵੇਂ ਪਾਤਸ਼ਾਹੀ ਦੀ ਵਿਸ਼ੇਸ਼ ਕਿਰਪਾ ਹੈ। ਦੋਨੋਂ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਐੱਮ ਪੀ ਬਣ ਚੁੱਕੇ ਹਨ ਅਤੇ ਸਿੱਖ ਧਰਮ ਅਤੇ ਪੰਜਾਬ ਨਾਲ ਵਿਸ਼ੇਸ਼ ਲਗਾਓ ਰੱਖਦੇ ਹਨ। ਪਰ ਦੋਵੇਂ ਹੀ ਆਦਰਸ਼ ਸਿੱਖ ਨਹੀਂ ਹਨ। ਇਸਦੇ ਉਲਟ ਆਪ ਵਿੱਚ ਐਡਵੋਕੇਟ ਫੂਲਕਾ ਸਾਹਿਬ ਦੀ ਚੌਰਾਸੀ ਦੇ ਕਤਲੇਆਮ ਦੀ ਪੈਰਵਾਈ ਵਿਸ਼ੇਸ਼ ਤੌਰ ਤੇ ਧਿਆਨ ਮੰਗਦੀ ਹੈ। ਉਹ ਵੀ ਗੁਰੂਆਂ ਦੀ ਕਿਰਪਾ ਪ੍ਰਾਪਤ ਫੂਲਕਿਆਂ ਭਾਈਚਾਰੇ ਵਿੱਚੋਂ ਹਨ ਅਤੇ ਉਹਨਾਂ ਦਾ ਸਾਰਾ ਜੀਵਨ ਅਤੇ ਵਕਾਲਤ ਪੰਜਾਬ, ਪੰਜਾਬੀਅਤ ਅਤੇ ਸਿੱਖੀ ਦੇ ਲੇਖੇ ਲੱਗਿਆ ਹੈ।

ਤੀਸਰਾ, ਸਰਬੱਤ ਖਾਲਸਾ ਜਥੇਬੰਦੀਆਂ ਅਤੇ ਪੰਜਾਬੀ ਮੁੱਦਿਆਂ ਦਾ ਆਪ ਵੱਲੋਂ ਹਾਈਜੈਕ ਇਕ ਹੋਰ ਦਿਲਚਸਪ ਪਹਿਲੂ ਹੈ। ਬਹੁਤੇ ਸਿੱਖ ਅਤੇ ਪੰਜਾਬੀ ਆਪਣੇ ਗੁਰੂ, ਦੇਸ਼, ਭਾਸ਼ਾ, ਸੱਭਿਆਚਾਰ, ਆਦਿ ਨਾਲ ਤਾਂ ਪਿਆਰ ਕਰਦੇ ਹਨ ਪਰ ਉਹ ਖਾਲਿਸਤਾਨੀ ਸੋਚ ਨੂੰ ਇੱਕ ਅਲਗਾਉ ਵਾਦੀ ਸੋਚ ਮੰਨਦੇ ਹਨ। ਉਹ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਦੁਬਾਰਾ ਕਤਲੇਆਮ ਹੋਵੇ ਅਤੇ  ਇਸੇ ਕਰਕੇ  ਉਹਨਾਂ ਨੂੰ ਆਪ ਵਿੱਚ ਇੱਕ ਬਦਲ ਦੀ ਆਸ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਇਸ ਦੇ ਕੀ ਨਤੀਜੇ ਨਿਕਲਣਗੇ ਪਰ ਹਾਲ ਦੀ ਘੜੀ ਬਹੁਤੇ ਪੰਜਾਬੀ ਜੋ ਰਵਾਇਤੀ ਸਿਆਸਤ ਤੋਂ ਅੱਕ ਚੁੱਕੇ ਹਨ ਉਹ ਆਪ ਨੂੰ ਹੀ ਵੋਟ ਪਾਉਣਗੇ । ਕੁਝ ਖਾਲਿਸਤਾਨੀ ਵੋਟ ਵੀ ਇਸੇ ਕਰਕੇ ਆਪ ਵੱਲ ਜਾਵੇਗੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੁਝਾਰੂ ਲੋਕਾਂ ਦੀ ਗਿਣਤੀ ਆਟੇ ਵਿੱਚ ਨਮਕ ਬਰਾਬਰ ਹੈ ਅਤੇ ਉਹ ਆਪਣੀ ਵੋਟ ਅਜਾਈਂ ਨਹੀਂ ਗੁਆਉਣਾ ਚਾਹੁੰਦੇ।

ਚੌਥਾ, ਕਾਂਗਰਸ ਅਤੇ ਅਕਾਲੀ-ਭਾਜਪਾ ਆਪ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਵਾਸਤੇ ਇਹ ਵਿਧਾਨ ਸਭਾ ਚੋਣਾਂ ਰਲ ਕੇ ਲੜ ਰਹੇ ਹਨ। ਸੱਤਾਧਾਰੀ ਧਿਰ ਪ੍ਰਤੀ ਪੰਜਾਬੀਆਂ ਵਿੱਚ ਕਾਫੀ ਰੋਸ ਅਤੇ ਵਿਰੋਧ ਹੈ। ਹਾਲਾਂਕਿ ਪਿਛਲੇ ਦੱਸ ਸਾਲਾਂ ਵਿੱਚ ਪੰਜਾਬ ਵਿੱਚ ਕਾਫੀ ਵਿਕਾਸ ਹੋਇਆ ਹੈ ਪਰ ਇਹ ਕੁਝ ਇਸ ਤਰ੍ਹਾਂ ਹੈ ਜਿਵੇਂ ਅੰਨਾ ਵੰਡੇ ਰਿਉੜੀਆਂ ਮੁੜ-ਮੁੜ ਆਪਣਿਆਂ ਨੂੰ ਦੇਵੇ। ਇਹਨਾਂ ਦਾ ਰਾਜ ਨਹੀਂ ਡੰਡਾ ਸੱਭਿਆਚਾਰ ਹੁਣ ਸਭ ਦੇ ਸਾਹਮਣੇ ਹੈ। ਜੇ ਸੱਤਾਧਾਰੀਆਂ ਨੂੰ ਲੱਗਿਆ ਕਿ ਉਹਨਾਂ ਦੀ ਹਾਰ ਯਕੀਨੀ ਹੈ ਤਾਂ ਇਹਨਾਂ ਦੀ ਵੋਟ ਆਪਣੀ ਬੀ ਟੀਮ ਕਾਂਗਰਸ ਨੂੰ ਵੀ ਜਾ ਸਕਦੀ ਹੈ ਪਰ ਇਸ ਤਰ੍ਹਾਂ ਕਦੇ ਵਿਰਲਾ ਹੀ ਹੁੰਦਾ।

ਨੋਟ: ਦਿੱਲੀ ਦੀਆਂ ਨਗਰ ਨਿਗਮ ਉਪ ਚੋਣਾਂ ਵਿੱਚ ਆਪ ਨੂੰ ਪੰਜ ਸੀਟਾਂ ਮਿਲਿਆਂ, ਕਾਂਗਰਸ ਨੂੰ ਚਾਰ, ਭਾਜਪਾ ਨੂੰ ਤਿੰਨ ਅਤੇ ਆਜ਼ਾਦ ਨੂੰ ਇੱਕ।

ਚਲਦਾ…

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s