ਕੰਜਰੀ ਤੇ ਕੰਜਰੀ.m4a – SoundCloud

Listen to ਕੰਜਰੀ ਤੇ ਕੰਜਰੀ.m4a by Ridham Radio #np on #SoundCloud

ਆਜਾ ਸਿੱਖ ਲੈ ਕੰਜਰੀ ਕਿਵੇਂ ਬਣੀਏ,

ਕਿਵੇਂ ਵੰਝਲੀ ਤੇ ਨੱਚੀਏ,

ਕਿਵੇਂ ਯਾਰ ਮਨਾਈਏ,

ਕਿਵੇਂ ਰਾਸ ਰਚਾਈਏ,

ਕਿਵੇਂ ਭੋਗ ਲੱਗਾਈਏ,

ਤੇ ਯੋਗ ਕਮਾਈਏ,

ਕਿਵੇਂ ਯਾਰ ਦੀ ਰਮਜ਼ ਸਮਝੀਏ,

ਤੇ ਉਸਦੀ ਰਜ਼ਾ ਵਿੱਚ ਰਹੀਏ,

ਕਿਵੇਂ ਉਸਦੀ ਖਾਤਰ ਆਪਣਾ ਆਪ ਗਵਾਈਏ,

ਤੇ ਕਿਵੇਂ ਉਹਦੇ ਦਰਬਾਰ ਦੀ ਕੰਜਰੀ ਕਹਾਈਏ,

ਪਰ ਇਹ ਨਹੀਂ ਵੱਸ ਤੇਰੇ ਸੱਜਣਾ,

ਕੰਜਰੀ ਬਣ ਯਾਰ ਮਨਾਉਣਾ, 

ਆਪਣਾ ਆਪ ਗੁਆਉਣਾ,

ਤੇ ਜਗ ਹਸਾਉਣਾ,

ਲਾਉਣਾ ਤੇ ਫਿਰ ਤੋੜ ਨਿਭਾਉਣਾ,

ਕਿਉਂਕਿ ਤੇਰੇ ਵਰਗੇ,

ਬਥੇਰੇ ਤੁਰੇ ਫਿਰਦੇ ਇਥੇ,

ਜਿੰਨਾ ਦੇ ਪੱਲੇ,

ਸਿਰਫ ਗਿਲੇ ਤੇ ਸ਼ਿਕਵੇ, 

ਕੌਲਾਂ ਦੇ ਵੀ ਕੱਚੇ,

ਤੇ ਕੰਨਾਂ ਦੇ ਵੀ ਕੱਚੇ,

ਨਾ ਕੋਈ ਭਰੋਸਾ,

ਤੇ ਨਾ ਹੀ ਧਰਵਾਸਾ,

ਪੱਲੇ ਤਾਂ ਸਿਰਫ ਗੱਲਾਂ ਤੇ ਹਾਸਾ, 

ਮੌਕਾ ਮਿਲਣ ਤੇ,

ਆਪਣੇ ਹੀ ਘਰ ਸੰਨ ਲਾਉਂਦੇ, 

ਮਨੁੱਖਾ ਜਨਮ ਅਜਾਈਂ ਗੁਆਉਂਦੇ,

ਮੌਲੇ ਯਾਰ ਦੀ ਬਜਾਏ,

ਕੰਜਰਾਂ ਨਾਲ ਪੁਗਾਉਂਦੇ,

ਆਹ ਵੀ ਗੁਆਉਂਦੇ, 

ਤੇ ਉਹ ਵੀ ਗੁਆਉਂਦੇ,

ਬਣਨਾ ਤਾਂ ਬਣ ਸਾਂਵਲੇ ਯਾਰ ਦੀ ਕੰਜਰੀ,

ਉਸਦੇ ਇਲਾਹੀ ਪਿਆਰ ਦੀ ਵੰਝਲੀ,

ਵਜਾਵੇ ਉਹ ਤੈਂਨੂੰ ਬਣਾ-ਬਣਾ ਸੁਰੀਲੀ, 

ਨਹੀਂ ਤਾਂ ਤੇਰੇ ਯਾਰ ਵੀ ਕੰਜਰ, 

ਤੇ ਤੂੰ ਵੀ ਕੰਜਰੀ,

ਕੌਡੀਆਂ ਦੇ ਭਾਅ ਤੇਰੀ ਪੱਤ ਵਿਕਦੀ ਫਿਰਦੀ,

ਓਏ ਕਮਲੀਏ ਕਮਜਾਤੇ, 

ਕਿੱਥੇ ਉਹ ਕੰਜਰੀ ਤੇ,

ਕਿੱਥੇ ਤੂੰ ਕੰਜਰੀਏ ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s