ਮੁਹੱਬਤ Love

 

Love’s bond is the supreme,

It is vast and infinite,

It doesn’t keep any account,

It is resilient and by rare kismet,

It suffers all turmoil and profits.

ਮੁਹੱਬਤ ਦਾ ਰਿਸ਼ਤਾ ਸਭ ਤੋਂ ਸ਼੍ਰੋਮਣੀ ਰਿਸ਼ਤਾ,

ਇਹ ਹੈ ਵਿਸ਼ਾਲ ਅਤੇ ਬਿਨਾ ਕੋਈ ਸੀਮਾ,

ਨਾ ਹੀ ਇਸ ਵਿੱਚ ਕੋਈ ਹਿਸਾਬ ਕਿਤਾਬ,

ਇਹ ਅਟੁੱਟ ਪਰ ਬੜੇ ਸਬੱਬ ਨਾਲ ਬਣੇ,

ਸਹੇ ਸਭ ਉਤਾਰ ਚੜ੍ਹਾ ਤੇ ਘਾਟੇ ਵਾਧੇ ।

 

Love ignores all base demerits,

It only begets virtues and merits,

It swims on unbaked pitchers,

It turns lovers into treasured,

And true lovers into God.

ਮੁਹੱਬਤ ਨਜ਼ਰਅੰਦਾਜ਼ ਕਰੇ ਸਭ ਖੋਟੇ ਔਗੁਣ,

ਚਿਤਵੇ ਸਿਰਫ ਗੁਣ ਤੇ ਕਰੇ ਪੁੰਨ,

ਇਹ ਕੱਚੇ ਘੜਿਆਂ ਉੱਤੇ ਤਰਨਾ ਸਿਖਾਵੇ,

ਇਹ ਹੀਰਾਂ ਨੂੰ ਰਾਂਝਾ ਚਾਕ ਬਣਾਵੇ,

ਅਤੇ ਸੱਚੇ ਆਸ਼ਕ ਮਸ਼ੂਕ ਨੂੰ ਖੁਦਾ ।

 

Love sustains life inside the rocks,

It prevents vice in affluence,

It’s the care in a Siberian crane,

It’s the god’s gift to his creation,

It’s the parents of the whole universe.

ਮੁਹੱਬਤ ਪੱਥਰਾਂ ਵਿੱਚ ਰਹਿੰਦਿਆਂ ਦੀ ਖੁਰਾਕ,

ਇਹ ਮਾਇਆ ਤੋਂ ਬਚਾਉਣ ਵਾਲੀ ਇਖਲਾਕ,

ਇਹ ਕੂੰਜ ਅੰਦਰ ਆਂਡਿਆਂ ਦਾ ਧਿਆਨ,

ਇਹ ਖੁਦਾ ਵੱਲੋਂ ਖੁਦਾਈ ਨੂੰ ਦਾਨ,

ਇਹ ਕੁਲ ਸ੍ਰਿਸ਼ਟੀ ਦੀ ਮਾਈ ਬਾਪ ।

 

Love is the strength of Moses’ staff,

It’s the Christ’s ransom and sacrifice,

It’s Ram’s Seeta and religious practice,

It’s Krishna’s Anuradha and sacred text,

It’s Mecca’s pilgrimage and holy prophet.

ਮੁਹੱਬਤ ਮੂਸੇ ਦੀ ਡਾਂਗ ਦੀ ਤਾਕਤ,

ਇਹ ਈਸੇ ਦੀ ਫਿਰੌਤੀ ਤੇ ਸ਼ਹਾਦਤ,

ਇਹੀ ਰਾਮ ਦੀ ਸੀਤਾ ਤੇ ਮਰਿਯਾਦਾ,

ਇਹੀ ਕ੍ਰਿਸ਼ਨ ਦੀ ਅਨੁਰਾਧਾ ਤੇ ਗੀਤਾ,

ਇਹੀ ਮੱਕੇ ਦਾ ਹੱਜ ਤੇ ਨਬੀ ਪਾਕ ।

 

Because of love is grief and union,

That’s why lovers live in pain,

That’s why we follow his knack,

That’s why in him we relax,

And that’s how we devote our self.

ਮੁਹੱਬਤ ਕਰਕੇ ਹੀ ਵਿਰਾਗ ਤੇ ਮਿਲਾਪ,

ਇਸੇ ਕਰਕੇ ਹੀ ਆਸ਼ਕ ਹੰਢਾਉਂਦੇ ਸੰਤਾਪ,

ਇਸੇ ਕਰਕੇ ਹੀ ਹੁਕਮ ਵਿੱਚ ਬੱਝਣਾ,

ਇਸੇ ਕਰਕੇ ਹੀ ਇੱਕ ਥਾਂ ਟਿਕਣਾ,

ਅਤੇ ਇਸੇ ਵਿੱਚ ਅਸਾਂ ਜਿਉਣਾ ਤੇ ਮਰਨਾ ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s