ਮੌਤ

ਆਖਰ ਮਰਨਾ ਹੈ ਸਭ ਨੇ,

ਕਿਸੇ ਅੱਜ ਤੇ ਕਿਸੇ ਭਲਕੇ,

ਮਿਟ ਜਾਣਾ ਹੈ ਸਭਦਾ ਨਾਮ, 

ਜਾਣੇ ਸਿਰਫ ਕਰਮ ਸਭਦੇ ਨਾਲ ।

ਕਿਸੇ ਨੇ ਮਰਨਾ ਕੁੱਤੇ ਵਾਂਗ,

ਦੂਰੋਂ ਆਪਣੀ ਮਿੱਟੀ ਤੇ ਗਰਾਂ,

ਕਿਸੇ ਦੇ ਪੈਣੇ ਨੇ ਕੀੜੇ,

ਸਹਿਣੇ ਪੈਣਗੇ ਕੰਡੇ ਜੋ ਬੀਜੇ ।

ਕਿਸੇ ਦੀ ਹੋਣੀ ਹੈ ਸੇਵਾ,

ਆਉਂਣਗੇ ਜਮਦੂਤ ਵੇਖਕੇ ਸ਼ੁੱਭ ਟੇਵਾ,

ਜਾਵੇ ਸੱਚਖੰਡ ਸਿੱਧੀ ਉਸਦੀ ਆਤਮਾ,

ਰਹੇ ਅਰਦਾਸ ਇਹੀ ਅੱਗੇ ਪਰਮਾਤਮਾ ।

ਜੰਮਣ ਦਾ ਹੈ ਇੱਕੋ ਕਾਰਨ,

ਮਰਨ ਦੇ ਬਣਦੇ ਅਨੇਕਾਂ ਸਾਧਨ,

ਜਿਉਣਾ ਤਾਂ ਕਰੋ ਮਰਨ ਕਬੂਲ,

ਲਾਉ ਜਨਮ ਲੇਖੇ ਆਪਣੇ ਹਜ਼ੂਰ ।

ਬਖਸ਼ੇ ਸੱਚਾ ਰੱਬ ਸਭਦੇ ਗੁਨਾਹ,

ਮਿਲੇ ਸਭਨੂੰ ਪਨਾਹ ਉਸਦੇ ਦਰਗਾਹ,

ਕੱਟੀ ਜਾਵੇ ਸਭ ਦੀ ਚੌਰਾਸੀ, 

ਚਾਹੇ ਹੋਵੇ ਰਾਜਾ ਜਾਂ ਮਰਾਸੀ ।

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s